FacebookTwitterg+Mail

ਨੋਰਾ ਫਤੇਹੀ ਦੇ 'ਦਿਲਬਰ...' ਗੀਤ ਦੀ ਮੇਕਿੰਗ ਵੀਡੀਓ ਆਈ ਸਾਹਮਣੇ

nora fatehi
17 July, 2018 05:21:43 PM

ਮੁੰਬਈ (ਬਿਊਰੋ)— ਸੁਸ਼ਮਿਤਾ ਸੇਨ ਦਾ ਸੁਪਰਹਿੱਟ ਗੀਤ 'ਦਿਲਬਰ ਦਿਲਬਰ' ਦਾ ਰੀਮੇਕ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦੇ ਹੀ ਇਸ ਗੀਤ ਨੇ ਲੋਕਾਂ ਦਾ ਦਿੱਲ ਜਿੱਤ ਲਿਆ ਹੈ। ਇਸ ਗੀਤ 'ਚ 'ਬਿੱਗ ਬੌਸ' ਫੇਮ ਨੋਰਾ ਫਤੇਹੀ ਬਹੁਤ ਹੀ ਸ਼ਾਨਦਾਰ ਬੈਲੀ ਡਾਂਸ ਕਰਦੀ ਨਜ਼ਰ ਆਈ। ਇਹ ਗੀਤ ਨੋਰਾ ਤੇ ਜੌਨ ਅਬ੍ਰਾਹਮ 'ਤੇ ਫਿਲਮਾਇਆ ਗਿਆ ਹੈ ਜਿਸ ਨੂੰ ਤੁਸੀਂ ਫਿਲਮ 'ਸਤਿਆਮੇਵ ਜੱਯਤੇ' 'ਚ ਦੇਖੋਗੇ। ਇਸ ਗੀਤ 'ਚ ਨੋਰਾ ਦਾ ਬੇਹੱਦ ਸਿਜ਼ਲਿੰਗ ਅੰਦਾਜ਼ ਦੇਖਣ ਨੂੰ ਮਿਲਿਆ ਹੈ। ਹਾਲ ਹੀ 'ਚ ਫਿਲਮ ਮੇਕਰਜ਼ ਵਲੋਂ ਗੀਤ ਦੀ ਮੇਕਿੰਗ ਵੀਡੀਓ ਰਿਲੀਜ਼ ਕੀਤੀ ਗਈ, ਜਿਸ 'ਚ ਦਿਖਾਇਆ ਗਿਆ ਕਿ ਇਸ ਗੀਤ ਦੀ ਸ਼ੂਟਿੰਗ ਕਿਵੇਂ ਹੋਈ। ਇਹ ਵੀਡੀਓ ਕਾਫੀ ਦਿਲਚਸਪ ਹੈ।

ਇਸ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਨੋਰਾ ਫਤੇਹੀ ਨੇ ਗੀਤ ਦੀ ਸ਼ੂਟਿੰਗ ਦੌਰਾਨ ਕਾਫੀ ਮਿਹਨਤ ਕੀਤੀ ਹੈ। ਨਿਰਮਾਤਾ ਭੁਸ਼ਣ ਕੁਮਾਰ ਨੇ ਇਸ ਬਾਰੇ 'ਚ ਦੱਸਿਆ ਕਿ ਉਨ੍ਹਾਂ ਪਹਿਲਾਂ ਤੋਂ ਹੀ ਸੋਚਿਆ ਹੋਇਆ ਸੀ ਕਿ ਉਹ 'ਦਿਲਬਰ ਦਿਲਬਰ' ਨੂੰ ਜ਼ਰੂਰ ਰੀਕ੍ਰਿਏਟ ਕਰਨਗੇ। ਇਸ ਤੋਂ ਇਲਾਵਾ ਇਸ ਗੀਤ ਨੂੰ ਯੂਟਿਊਬ 'ਤੇ 100 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਇਹ ਫਿਲਮ 15 ਅਗਸਤ, 2018 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।


Tags: Nora Fatehi Dilbar Dilbar Satyameva Jayate John Abraham Making Video Tv Actress

Edited By

Kapil Kumar

Kapil Kumar is News Editor at Jagbani.