FacebookTwitterg+Mail

ਸਲਮਾਨ ਦੀ ਫਿਲਮ 'ਚ ਕੰਮ ਮਿਲਣ ਤੋਂ ਬਾਅਦ ਨੋਰਾ ਫਤੇਹੀ ਨੇ ਵਧਾਈ ਫੀਸ

nora fatehi
04 August, 2018 06:22:43 PM

ਮੁੰਬਈ (ਬਿਊਰੋ)— ਜੌਨ ਅਬ੍ਰਾਹਮ ਦੀ ਫਿਲਮ 'ਸੱਤਯਮੇਵ ਜਯਤੇ' ਦੇ ਗੀਤ 'ਦਿਲਬਰ' ਨਾਲ ਛਾਈ ਨੋਰਾ ਫਤੇਹੀ ਨੂੰ ਇਕ ਵਾਰ ਫਿਰ ਨੂੰ ਸਲਮਾਨ ਖਾਨ ਦੀ ਆਗਾਮੀ ਫਿਲਮ 'ਭਾਰਤ' 'ਚ ਇਕ ਡਾਂਸ ਨੰਬਰ ਲਈ ਸਾਈਨ ਕੀਤਾ ਗਿਆ ਹੈ। ਹੁਣ ਖਬਰਾਂ ਆ ਰਹੀਆਂ ਹਨ ਕਿ ਸਲਮਾਨ ਦੀ ਫਿਲਮ ਦਾ ਹਿੱਸਾ ਬਣਨ ਤੋਂ ਬਾਅਦ ਨੋਰਾ ਫਤੇਹੀ ਆਪਣੀ ਫੀਸ ਵਧਾਉਣ ਜਾ ਰਹੀ ਹੈ। ਸਲਮਾਨ ਖਾਨ ਦੀ ਫਿਲਮ ਤੋਂ ਇਲਾਵਾ ਨੋਰਾ ਨੂੰ ਸੈਫ ਅਲੀ ਖਾਨ ਦੀ ਫਿਲਮ 'ਬਾਜ਼ਾਰ' ਲਈ ਵੀ ਇਕ ਗੀਤ ਮਿਲਿਆ ਹੈ। ਉੱਥੇ ਹੀ ਅਭਿਨੇਤਾ ਰਾਜਕੁਮਾਰ ਰਾਓ ਦੀ ਹਾਰਰ ਕਾਮੇਡੀ ਫਿਲਮ 'ਸਤ੍ਰੀ' 'ਚ ਨੋਰਾ ਠੁਮਕੇ ਲਗਾਉਂਦੀ ਨਜ਼ਰ ਆਵੇਗੀ। ਇੰਨੇ ਸਾਰੇ ਪ੍ਰੋਜੈਕਟ ਇਕੱਠੇ ਮਿਲਣ ਤੋਂ ਬਾਅਦ ਹੁਣ ਨੋਰਾ ਨੇ ਆਪਣੀ ਫੀਸ ਵਧਾਉਣ ਦਾ ਫੈਸਲਾ ਕਰ ਲਿਆ ਹੈ।

ਦੱਸਣਯੋਗ ਹੈ ਕਿ ਨੋਰਾ ਮੋਰਕੋ ਮੂਲ ਦੀ ਕੈਨੇਡੀਅਨ ਮਾਡਲ ਹੈ। ਉਹ ਬਾਲੀਵੁੱਡ ਤੋਂ ਇਲਾਵਾ ਸਾਊਥ ਫਿਲਮ ਇੰਡਸਟਰੀ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਨੋਰਾ ਦੇ 'ਦਿਲਬਰ' ਗੀਤ ਨੂੰ ਹੁਣ ਤੱਕ 25 ਕਰੋੜ ਤੋਂ ਵਧ ਵਾਰ ਦੇਖਿਆ ਜਾ ਚੁੱਕਿਆ ਹੈ।


Tags: Nora Fatehi Salman Khan Satyameva Jayate Dilbar Fee Canadian Dancer

Edited By

Kapil Kumar

Kapil Kumar is News Editor at Jagbani.