FacebookTwitterg+Mail

ਨੋਰਾ ਫਤੇਹੀ ਦੇ 'ਦਿਲਬਰ' ਗੀਤ 'ਤੇ ਸੁਸ਼ਮਿਤਾ ਦੇ ਡਾਂਸ ਮੂਵਜ਼ ਵਾਇਰਲ (ਵੀਡੀਓ)

nora fatehi
08 September, 2018 12:31:22 PM

ਮੁੰਬਈ (ਬਿਊਰੋ)— ਸਾਲ 1999 'ਚ ਆਈ ਫਿਲਮ 'ਸਿਰਫ ਤੁੰਮ' ਦੇ ਸੁਪਰਹਿੱਟ ਗੀਤ ਨੂੰ ਕਰੀਬ 20 ਸਾਲ ਬਾਅਦ ਜੌਨ ਅਬ੍ਰਾਹਮ ਦੀ ਫਿਲਮ 'ਸੱਤਯਮੇਵ ਜਯਤੇ' 'ਚ ਰੀਮੇਕ ਕੀਤਾ ਗਿਆ। ਨੋਰਾ ਫਤੇਹੀ 'ਤੇ ਫਿਲਮਾਏ ਗਏ ਇਸ ਰੀਮੇਕ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਪਰ ਰੀਮੇਕ ਦੇ ਅਸਲ ਗੀਤ 'ਤੇ ਥਿਰਕਦੀ ਸੁਸ਼ਮਿਤਾ ਨੂੰ ਨਵਾਂ ਅੰਦਾਜ਼ ਪਸੰਦ ਨਹੀਂ ਆਇਆ। ਹੁਣ ਸੁਸ਼ਮਿਤਾ ਸੇਨ ਖੁਦ 'ਦਿਲਬਰ' ਦੇ ਰੀਮੇਕ 'ਤੇ ਬਿਹਤਰੀਨ ਡਾਂਸ ਮੂਵਜ਼ ਕਰਦੀ ਨਜ਼ਰ ਆਈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।


ਦਰਸਅਲ, ਸੁਸ਼ਮਿਤਾ ਦੀ ਇਹ ਵੀਡੀਓ ਜਿਮ 'ਚ ਵਰਕਆਊਟ ਕਰਦੇ ਹੋਏ ਫਿਲਮਾਈ ਗਈ ਹੈ। ਵੀਡੀਓ 'ਚ ਸੁਸ਼ਮਿਤਾ ਬੈਲੀ ਡਾਂਸ ਕਰਦੀ ਨਜ਼ਰ ਆ ਰਹ ਹੈ। ਸੁਸ਼ਮਿਤਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਨੋਰਾ ਨੇ ਖੁਦ ਸੁਸ਼ਮਿਤਾ ਦੀ ਇਸ ਪੋਸਟ 'ਤੇ ਕੁਮੈਂਟ ਕਰਦਿਆਂ ਲਿਖਿਆ, ''OMG ਆਈ ਲਵ ਯੂ ਤੁਹਾਡੇ ਵਰਗਾ ਕੋਈ ਪਰਫਾਰਮ ਨਹੀਂ ਕਰ ਸਕਦਾ ਹੈ''। ਉੱਥੇ ਹੀ ਕੁਮੈਂਟ 'ਚ ਧੰਨਵਾਦ ਕਰਨ ਲਈ ਸੁਸ਼ਮਿਤਾ ਨੇ ਨੋਰਾ ਨੂੰ ਮੈਜੀਕਲ ਦੱਸਿਆ।


Tags: Sushmita Sen Nora Fatehi Dilbar Instagram Viral Bollywood Actress

Edited By

Kapil Kumar

Kapil Kumar is News Editor at Jagbani.