FacebookTwitterg+Mail

ਨੋਰਾ ਫਤੇਹੀ ਦੀ ਖੁੱਲ੍ਹੀ ਕਿਸਮਤ, ਜਾਨ ਦੀ 'ਬਾਟਲਾ ਹਾਊਸ' 'ਚ ਮਿਲੀ ਖਾਸ ਜਗ੍ਹਾ

nora fatehi
03 November, 2018 09:30:15 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਤੇ ਆਈਟਮ ਗਰਲ ਨੋਰਾ ਫਤੇਹੀ ਦੇ ਸਿਤਾਰੇ ਇਨ੍ਹੀਂ ਦਿਨੀਂ ਬੁਲੰਦੀਆਂ 'ਤੇ ਹਨ। ਬਾਲੀਵੁੱਡ ਮਸ਼ਹੂਰ ਐਕਟਰ ਜਾਨ ਅਬਰਾਹਿਮ ਨਾਲ ਫਿਲਮ 'ਸੱਤਿਆਮੇਵ ਜੈਯਤੇ' 'ਚ ਸੁਸ਼ਮਿਤਾ ਸੇਨ ਦੇ ਹਿੱਟ ਗੀਤ 'ਦਿਲਬਰ ਦਿਲਬਰ' ਨਾਲ ਚਰਚਾ 'ਚ ਆਈ ਨੋਰਾ ਫਤੇਹੀ ਇਨ੍ਹੀਂ ਦਿਨ੍ਹੀਂ ਲਗਾਤਾਰ ਸਫਲਤਾ ਦੀਆਂ ਪੌੜ੍ਹੀਆਂ ਚੜਦੀ ਜਾ ਰਹੀ ਹੈ। ਹਾਲ ਹੀ 'ਚ ਨੋਰਾ ਫਤੇਹੀ ਨੂੰ ਲੈ ਕੇ ਇਕ ਅਜਿਹੀ ਵੱਡੀ ਖਬਰ ਆਈ ਹੈ, ਜਿਸ ਨੂੰ ਜਾਣ ਉਨ੍ਹਾਂ ਦੇ ਫੈਨਜ਼ ਖੁਸ਼ੀ ਨਾਲ ਝੂਮ ਉੱਠਣਗੇ। ਦੱਸ ਦੇਈਏ ਕਿ ਨੋਰਾ ਇਕ ਵਾਰ ਫਿਰ ਜਾਨ ਨਾਲ ਆਪਣੀਆਂ ਕਾਤਿਲਾਨਾ ਅਦਾਵਾਂ ਨਾਲ ਜਲਵੇ ਬਿਖੇਰਦੀ ਨਜ਼ਰ ਆਵੇਗੀ। ਦਰਅਸਲ, ਖਬਰ ਹੈ ਕਿ ਜਾਨ ਦੀ 'ਬਾਟਲਾ ਹਾਊਸ' ਐਨਕਾਊਂਟਰ 'ਤੇ ਬਣ ਰਹੀ ਇਸ ਫਿਲਮ 'ਚ ਹੁਣ ਉਨ੍ਹਾਂ ਨਾਲ ਨੋਰਾ ਫਤੇਹੀ ਵੀ ਨਜ਼ਰ ਆਵੇਗੀ ਪਰ ਨੋਰਾ ਇਸ ਵਾਰ ਸਿਰਫ ਡਾਂਸ ਨੰਬਰ ਨਹੀਂ ਸਗੋਂ‍ ਫਿਲ‍ਮ 'ਚ ਆਪਣੀ ਅਦਾਕਾਰੀ ਦਾ ਜਲਵਾ ਵੀ ਦਿਖਾਉਂਦੀ ਨਜ਼ਰ ਆਵੇਗੀ। ਇਸ ਫਿਲਮ 'ਚ ਨੋਰਾ ਇਕ ਅ‍ਹਿਮ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। ਇਸ ਫਿਲ‍ਮ ਦੇ ਪ੍ਰੋਡਿਊਸਰ ਅਤੇ ਡਾਇਰੈਕ‍ਟਰ ਨਿਖਿਲ ਆਡਵਾਣੀ ਨੇ ਗੱਲ ਕਰਦੇ ਹੋਏ ਦੱਸਿਆ ਕਿ ਪਿਛਲੀ ਫਿਲਮ ਦੌਰਾਨ ਹੀ ਮੈਨੂੰ ਪਤਾ ਚੱਲ ਗਿਆ ਸੀ ਕਿ ਨੋਰਾ ਸਿਰਫ ਆਈਟਮ ਸੌਂਗ ਹੀ ਨਹੀਂ ਕਰਦੀ ਸਗੋਂ ਉਸ ਨੂੰ ਸਿਨੇਮਾ ਦੀਆਂ ਬਾਰੀਕੀਆਂ ਦਾ ਵੀ ਗਿਆਨ ਹੈ। ਉਹ ਨਵੰਬਰ ਦੇ ਅੰਤ ਤੋਂ ਇਸ ਫਿਲਮ ਲਈ ਸ਼ੂਟਿੰਗ ਸ਼ੁਰੂ ਕਰੇਗੀ। 

 

ਦੱਸਣਯੋਗ ਹੈ ਕਿ ਨੋਰਾ ਫਤੇਹੀ ਇਨ੍ਹੀਂ ਦਿਨੀਂ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲ‍ਮ 'ਭਾਰਤ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਦੇ ਨਾਲ ਹੀ ਉਹ ਹਾਲ ਹੀ 'ਚ ਰਾਜਕੁਮਾਰ ਰਾਵ ਦੀ ਫਿਲ‍ਮ 'ਸਤ੍ਰੀ' 'ਚ ਵੀ ਆਈਟਮ ਸੌਂਗ ਕਰਦੀ ਹੋਈ ਨਜ਼ਰ ਆਈ ਸੀ।

 


Tags: Nora Fatehi John Abraham Batla House Nikkhil Advani Bhushan Kumar Bollywood celebrity

Edited By

Sunita

Sunita is News Editor at Jagbani.