FacebookTwitterg+Mail

ਕਲਾਕਾਰਾਂ ਦੀ ਸੰਸਥਾ ਵਲੋਂ ਰੁੱਖ ਲਗਾਉਣ ਦੀ ਮੁਹਿੰਮ ਦਾ ਆਗਾਜ਼

north zone film and tv artist association
01 December, 2019 09:31:56 AM

ਜਲੰਧਰ(ਬਿਊਰੋ)- ਪੰਜਾਬੀ ਕਲਾਕਾਰਾਂ ਦੀ ਸੰਸਥਾ ਨੌਰਥ ਜ਼ੋਨ ਫਿਲਮ ਅਤੇ ਟੀ.ਵੀ ਆਰਟਿਸਟਸ ਐਸੋਸੀਏਸ਼ਨ (ਰਜਿ) ਵੱਲੋਂ ਫਿਲਮੀ ਅਤੇ ਸੱਭਿਆਚਾਰਕ ਗਤੀਵਿਧੀਆਂ ਵਿਚ ਆਪਣੀ ਸ਼ਮੂਲੀਅਤ ਦੇ ਨਾਲ-ਨਾਲ ਹੁਣ ਸਮਾਜਿਕ ਕੰਮਾਂ ਵਿਚ ਵੀ ਆਪਣਾ ਯੋਗਦਾਨ ਆਰੰਭ ਕਰ ਦਿੱਤਾ ਹੈ, ਜਿਸ ਤਹਿਤ ਅੱਜ ਦਿਨ ਐਤਵਾਰ ਮਿਤੀ 01-12-19, ਸਵੇਰੇ 10.30 ਵਜੇ, ਚੂੰਨੀ-ਸਰਹੰਦ ਰੋਡ ਪਿੰਡ ਮੁਕਾਰੋਂਪੁਰ, ਨੇੜੇ ਬਡਾਲੀ ਆਲਾ ਸਿੰਘ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਬਣੇ ਪੰਜਾਬ ਫ਼ਿਲਮ ਸਿਟੀ ਵਿਚ ਸੰਸਥਾ ਵੱਲੋਂ ਰੁੱਖ ਲਗਾਏ ਜਾਣਗੇ।
Punjabi Bollywood Tadka
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ਪੁਰਬ ਮੌਕੇ ਚੱਲ ਰਹੇ ਸਮਾਰੋਹਾਂ ਵਿਚ ਆਪਣੀ ਸ਼ਿਰਕਤ ਵੱਜੋ ਗੁਰੂ ਨਾਨਕ ਸਾਹਿਬ ਦੇ ਦਰਸਾਏ ਮਾਰਗ ‘ਸਾ ਧਰਤਿ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਇ’ ਤੇ ਚਲਦਿਆਂ ਸੁਚੱਜੇ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਮੁੱਖ ਰੱਖ ਕੇ ਪ੍ਰੋਗਰਾਮ ਰੱਖਿਆ ਗਿਆ ਹੈ। ਪੰਜਾਬ ਫਿਲਮ ਸਿਟੀ ਦੇ ਸਹਿਯੋਗ ਨਾਲ ਸੰਸਥਾ ਵੱਲੋਂ ਰੁੱਖ ਲਾਉਣ ਦੀ ਇਸ ਮੁਹਿੰਮ ਦਾ ਸ਼ੁੱਭ ਆਰੰਭ ਸੰਸਥਾ ਦੇ ਪ੍ਰਮੁੱਖ ਅਹੁਦੇਦਾਰਾਂ ਚੇਅਰਮੈਨ ਗੁਗੂ ਗਿੱਲ, ਮੁੱਖ ਸਰਪ੍ਰਸਤ ਯੋਗਰਾਜ ਸਿੰਘ, ਸਰਪ੍ਰਸਤ ਨਿਰਮਲ ਰਿਸ਼ੀ ਅਤੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਯੋਗ ਅਗਵਾਈ ਹੇਠ ਹੋ ਰਿਹਾ ਹੈ।ਉਪਰੋਕਤ ਜਾਣਕਾਰੀ ਦਿੰਦੇ ਹੋਏ ਸੰਸਥਾ ਅਤੇ ਜਨਰਲ ਸਕੱਤਰ ਮਲਕੀਤ ਰੌਣੀ ਨੇ ਦੱਸਿਆ ਕਿ ਇਸ ਕਾਰਜ ਵਿਚ ਸ਼ਾਮਲ ਹੋਣ ਲਈ ਸੰਸਥਾ ਦੇ ਮੈਂਬਰਾਂ ਸਮੇਤ ਬਹੁਤ ਸਾਰੀਆਂ ਫ਼ਿਲਮੀ ਅਤੇ ਸੱਭਿਆਚਾਰਕ ਸ਼ਖ਼ਸੀਅਤਾਂ ਨੂੰ ਵੀ ਨਿਓਤਾ ਦਿੱਤਾ ਗਿਆ ਹੈ, ਤਾਂ ਜੋ ਇਸ ਸ਼ੁੱਭ ਕਾਰਜ ਨੂੰ ਯਾਦਗਰੀ ਬਣਾਇਆ ਜਾ ਸਕੇ।


Tags: North Zone Film and TV Artist AssociationMukaranpurGuru Nanak Dev JiPlant A Tree

About The Author

manju bala

manju bala is content editor at Punjab Kesari