FacebookTwitterg+Mail

NZFTAA ਵਲੋਂ ਪੰਜਾਬ ਫਿਲਮ ਸਿਟੀ ਦੇ ਸਹਿਯੋਗ ਨਾਲ ਲਗਾਏ ਬੂਟੇ

02 December, 2019 01:17:58 PM

ਫਤਿਹਗੜ੍ਹ ਸਾਹਿਬ (ਜੱਜੀ, ਰਾਜਕਮਲ) - ਬੀਤੇ ਦਿਨੀਂ ਪੰਜਾਬੀ ਕਲਾਕਾਰਾਂ ਦੀ ਸੰਸਥਾ ਨਾਰਥ ਜ਼ੋਨ ਫਿਲਮ ਤੇ ਟੀ. ਵੀ. ਆਰਟਿਸਟ ਐਸੋਸੀਏਸ਼ਨ ਦੇ ਚੇਅਰਮੈਨ ਗੁੱਗੂ ਗਿੱਲ, ਮੁੱਖ ਸਰਪ੍ਰਸਤ ਯੋਗਰਾਜ ਸਿੰਘ, ਸਰਪ੍ਰਸਤ ਨਿਰਮਲ ਰਿਸ਼ੀ ਤੇ ਪ੍ਰਧਾਨ ਗੁਰਪ੍ਰੀਤ ਘੁੱਗੀ ਦੀ ਅਗਵਾਈ 'ਚ ਸਮੂਹ ਕਲਾਕਾਰਾਂ ਵੱਲੋਂ ਪੰਜਾਬ ਫਿਲਮ ਸਿਟੀ ਪਿੰਡ ਮੁਕਾਰੋਂਪੁਰ ਨੇੜੇ ਫਤਿਹਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਸਮਾਗਮ ਆਯੋਜਿਤ ਕੀਤਾ ਗਿਆ ਤੇ ਬਾਅਦ 'ਚ ਬੂਟੇ ਲਾਏ ਗਏ।
Image may contain: 10 people, people standing
ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਇਹ ਪੂਰਾ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੈ ਇਸ ਲਈ ਅਜਿਹੇ ਪ੍ਰੋਗਰਾਮ ਹੋਣ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਫਿਲਮ ਸਿਟੀ ਬਣਨ ਨਾਲ ਤੇ ਕਲਾਕਾਰਾਂ ਦੀ ਸੰਸਥਾ ਨਾਰਥ ਜ਼ੋਨ ਫਿਲਮ ਤੇ ਟੀ. ਵੀ. ਆਰਟਿਸਟ ਐਸੋਸੀਏਸ਼ਨ ਦੇ ਬਣਨ ਨਾਲ ਕਲਾਕਾਰਾਂ 'ਚ ਨਵਾ ਜੋਸ਼ ਆਵੇਗਾ।
Image may contain: 13 people, people smiling, people standing and outdoor
ਉਨ੍ਹਾਂ ਕਿਹਾ ਕਿ ਅੱਜ ਕਲਾਕਾਰਾਂ ਦੀ ਮਿਹਨਤ ਨਾਲ ਐਸੋਸੀਏਸ਼ਨ 'ਚ ਸਾਰੇ ਕਲਾਕਾਰ ਇਕੱਠੇ ਹੋਏ ਹਨ, ਜਿਸ ਦੇ ਸਾਰਥਕ ਨਤੀਜੇ ਨਿਕਲਣਗੇ। ਉਨ੍ਹਾਂ ਕਿਹਾ ਕਿ ਇਸ ਫਿਲਮ ਸਿਟੀ 'ਚ 550 ਬੂਟੇ ਲਾਏ ਜਾਣਗੇ। ਹਰੇਕ ਕਲਾਕਾਰ ਇਕ ਪੌਦਾ ਲਗਾਵੇਗਾ।
Image may contain: 11 people, people smiling, people standing and outdoor
ਉਨ੍ਹਾਂ ਕਿਹਾ ਕਿ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਚੁੱਕੇ ਕਲਾਕਾਰਾਂ ਦੇ ਨਾਂ 'ਤੇ ਵੀ ਉਨ੍ਹਾਂ ਦੀ ਯਾਦ ਵਿਚ ਬੂਟੇ ਲਾਏ ਜਾਣਗੇ। ਇਸ ਮੌਕੇ ਯੋਗਰਾਜ ਸਿੰਘ, ਗੁੱਗੂ ਗਿੱਲ, ਨਿਰਮਲ ਰਿਸ਼ੀ, ਗੁਰਪ੍ਰੀਤ ਸਿੰਘ ਜੀ. ਪੀ. ਵਿਧਾਇਕ, ਇਕਬਾਲ ਸਿੰਘ ਚੀਮਾ ਨੂੰ ਸਨਮਾਨਤ ਵੀ ਕੀਤਾ ਗਿਆ।
Image may contain: 16 people, people smiling, people standing
ਵਿਧਾਇਕ ਜੀ. ਪੀ. ਨੇ ਭਰੋਸਾ ਦਿੱਤਾ ਕਿ ਉਹ ਪੰਜਾਬ ਦੇ ਫਿਲਮੀ ਸੱਭਿਆਚਾਰ ਲਈ ਇਸ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਲਈ ਕੈਪਟਨ ਅਮਰਿੰਦਰ ਨੂੰ ਮਿਲ ਕੇ ਪੂਰੀ ਮਦਦ ਕਰਵਾਉਣਗੇ। ਇਸ ਮੌਕੇ ਗੁਰਪ੍ਰੀਤ ਸਿੰਘ ਜੀ. ਪੀ., ਸੰਸਥਾ ਦੇ ਜਨਰਲ ਸਕੱਤਰ ਮਲਕੀਤ ਰੌਣੀ, ਹਰਪਾਲ ਸਿੰਘ ਐੱਸ. ਪੀ. ਜਾਂਚ ਫਤਿਹਗੜ੍ਹ ਸਾਹਿਬ, ਮਹਿੰਦਰ ਸਿੰਘ ਐੱਸ. ਐੱਚ. ਓ. ਬਡਾਲੀ ਆਲਾ ਸਿੰਘ, ਇਕਬਾਲ ਸਿੰਘ ਚੀਮਾ, ਨਵਦੀਪ ਕੌਰ ਚੀਮਾ, ਸਰਦਾਰ ਸੋਹੀ, ਅਪਜਿੰਦਰ ਸਿੰਘ ਚੀਮਾ, ਪਲਵਿੰਦਰ ਕੌਰ ਚੀਮਾ, ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਜਪਜੀ ਖਹਿਰਾ, ਤਰਸੇਮ ਜੱਸੜ, ਘੁੱਲੇ ਸ਼ਾਹ, ਅਰਵਿੰਦਰ ਭੱਟੀ, ਨਿਸ਼ਾ ਬਾਨੋ, ਮਹਾਵੀਰ ਭੁੱਲਰ, ਡਾ. ਸੁਰਿੰਦਰ ਸ਼ਰਮਾ, ਬਲਵਿੰਦਰ ਵਿੱਕੀ, ਕਰਮਜੀਤ ਅਨਮੋਲ, ਗੁਰਮੀਤ ਸਾਜਨ, ਨੀਟੂ ਸਾਇਆ ਫਿਲਮ, ਸਤਵਿੰਦਰ ਬੁੱਗਾ, ਪਿੰਕੀ ਧਾਲੀਵਾਲ, ਬਲਜੀਤ ਜ਼ਖਮੀ, ਓਮ ਪ੍ਰਕਾਸ਼ ਤਾਂਗੜੀ, ਸ਼ਾਮ ਗੌਤਮ ਤੇ ਹੋਰ ਹਾਜ਼ਰ ਸਨ।
Image may contain: 9 people, people smiling, people standing and outdoor

Image may contain: 5 people, people smiling, people standing

Image may contain: 18 people, people smiling, people sitting and outdoor


Tags: North Zone FilmTV Artistes AssociationYograj SinghGugu GillNirmal RishiSardar SohiBN SharmaJaswinder BhallaTarsem JassarKarmjit AnmolSatwinder BuggaGurpreet Kaur BhanguNisha BanoRana Jung Bahadur

About The Author

sunita

sunita is content editor at Punjab Kesari