FacebookTwitterg+Mail

ਖੁਦ 'ਤੇ ਵਿਸ਼ਵਾਸ ਨਹੀਂ : ਸਨਾ ਖਾਨ

    1/5
02 October, 2016 03:48:04 AM

ਮੁੰਬਈ— ਬਾਲੀਵੁੱਡ ਅਦਾਕਾਰਾ ਸਨਾ ਖਾਨ ਨਿਰਦੇਸ਼ਕ ਵਿਸ਼ਾਲ ਪਾਂਡੇ ਦੀ ਫਿਲਮ 'ਵਜਹ ਤੁਮ ਹੋ' ਵਿਚ ਖੁਦ ਨੂੰ ਦੇਖਣ ਤੋਂ ਬਾਅਦ ਕਿਹਾ ਕਿ ਉਸ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਫਿਲਮ 'ਚ ਉਹ ਹੈ। ਸਨਾ ਨੇ ਇਕ ਰੈਸਟੋਰੈਂਟ ਲਾਉਂਜ ਦੇ ਸ਼ੁਭ ਆਰੰਭ ਮੌਕੇ ਕਿਹਾ, ''ਮੈਨੂੰ ਲੱਗਦਾ ਹੈ ਕਿ ਵਿਸ਼ਾਲ ਬਿਹਤਰੀਨ ਨਿਰਦੇਸ਼ਕਾਂ 'ਚੋਂ ਇਕ ਹਨ, ਜਿਨ੍ਹਾਂ ਨਾਲ ਮੈਂ ਕੰਮ ਕੀਤਾ ਅਤੇ ਉਮੀਦ ਹੈ ਕਿ ਦੁਬਾਰਾ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਮੈਨੂੰ ਇਸ 'ਚ ਜੋ ਬਣਾਇਆ ਹੈ, ਉਸ 'ਤੇ ਭਰੋਸਾ ਨਹੀਂ ਹੋ ਰਿਹਾ। ਮੈਂ ਇਸ ਤਰ੍ਹਾਂ ਦਾ ਅਭਿਨੈ ਕਦੇ ਨਹੀਂ ਕੀਤਾ ਅਤੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਅਜਿਹਾ ਕਰਾਂਗੀ।''
ਸਨਾ ਨੇ ਕਿਹਾ, ''ਮੈਨੂੰ ਲੱਗਦਾ ਹੈ ਕਿ ਕੈਮਰਾਮੈਨ ਨੇ ਚੰਗਾ ਕੰਮ ਕੀਤਾ। ਪ੍ਰੋਡਕਸ਼ਨ ਬਹੁਤ ਪਿਆਰਾ ਸੀ। ਉਨ੍ਹਾਂ ਨੇ ਰਾਜਕੁਮਾਰੀ ਵਾਂਗ ਖਿਆਲ ਰੱਖਿਆ।'' ਫਿਲਮ 'ਚ ਉਨ੍ਹਾਂ ਨੇ ਸ਼ਰਮਨ ਜੋਸ਼ੀ, ਗੁਰਮੀਤ ਚੌਧਰੀ ਤੇ ਰਜਨੀਸ਼ ਦੁੱਗਲ ਸਮੇਤ 4 ਕਲਾਕਾਰਾਂ ਨਾਲ ਕਾਸਟ ਕੀਤਾ ਹੈ। ਫਿਲਮ 'ਚ ਉਨ੍ਹਾਂ 'ਤੇ ਇਕ ਗਾਣਾ 'ਮੇਰੇ ਸਾਮਨੇ ਜਬ ਤੁਮ ਆਤੀ ਹੋ...' ਫਿਲਮਾਇਆ ਗਿਆ ਹੈ, ਜਿਸ 'ਚ ਉਨ੍ਹਾਂ ਨੇ ਤੰਗ ਕੱਪੜੇ ਪਹਿਨੇ ਹੋਏ ਹਨ। ਗਾਣੇ ਦੀ ਸ਼ੂਟਿੰਗ ਦੌਰਾਨ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ ਸੀ ਅਤੇ ਸ਼ੂਟਿੰਗ ਨੂੰ ਰੋਕਣਾ ਪਿਆ ਸੀ। ਫਿਲਮ 'ਚ ਕਈ ਸੈਕਸ ਸੀਨ ਫਿਲਮਾਏ ਗਏ ਹਨ। ਉਸ ਨੇ ਕਿਹਾ, ''ਮੈਂ ਇਕ ਕਲਾਕਾਰ ਨਾਲ ਤਾਂ ਸੈਕਸੀ ਸੀਨ ਕਰਨ 'ਚ ਕੰਫਰਟੇਬਲ ਮਹਿਸੂਸ ਕਰ ਰਹੀ ਸੀ ਪਰ ਜਦੋਂ ਕਈ ਕਲਾਕਾਰਾਂ ਨਾਲ ਇਕੱਠਿਆਂ ਅਜਿਹਾ ਸੀਨ ਕਰਨਾ ਪਿਆ ਤਾਂ ਮੈਂ ਘਬਰਾ ਗਈ।''


Tags: ਬਾਲੀਵੁੱਡ ਸਨਾ ਖਾਨ ਵਜਹ ਤੁਮ ਹੋ ਵਿਸ਼ਾਲ ਪਾਂਡੇ Bollywood Sana Khan wajah tum ho Vishal Pandey