FacebookTwitterg+Mail

ਗੋਲਡੀ ਤੇ ਗੁਰਲੇਜ਼ ਅਖਤਰ ਦੀ ਆਵਾਜ਼ 'ਚ 'ਨੋਟ ਮੁਕਾਬਲਾ' ਰਿਲੀਜ਼

note muqabla
02 November, 2018 01:02:02 PM

ਜਲੰਧਰ(ਬਿਊਰੋ)— ਮਸ਼ਹੂਰ ਪੰਜਾਬੀ ਗਾਇਕ ਗੋਲਡੀ ਤੇ ਗਾਇਕਾ ਗੁਰਲੇਜ਼ ਅਖਤਰ ਦਾ ਹਾਲ ਹੀ 'ਚ ਨਵਾਂ ਗੀਤ 'ਨੋਟ ਮੁਕਾਬਲਾ' ਰਿਲੀਜ਼ ਹੋਇਆ ਹੈ। ਦੱਸ ਦੇਈਏ ਕਿ ਲੋਕ ਇਸ ਗੀਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਸਪੀਡ ਰਿਕਾਰਡ ਦੇ ਬੈਨਰ ਹੇਠ ਰਿਲੀਜ਼ ਕੀਤੇ ਇਸ ਗੀਤ ਦੇ ਬੋਲ ਨਰਿੰਦਰ ਬਾਠ ਨੇ ਲਿਖੇ ਹਨ ਤੇ ਗੀਤ ਦੀ ਵੀਡੀਓ ਹੈਰੀ ਸਿੰਘ ਤੇ ਪ੍ਰੀਤ ਸਿੰਘ ਵਲੋਂ ਤਿਆਰ ਕੀਤੀ ਗਈ ਹੈ। 


ਦੱਸ ਦੇਈਏ ਕਿ ਗੋਲਡੀ ਤੇ ਗਾਇਕਾ ਗੁਰਲੇਜ਼ ਅਖਤਰ ਦਾ ਗੀਤ 'ਨੋਟ ਮੁਕਾਬਲਾ' ਭੰਗੜੇ ਵਾਲੇ ਗੀਤ ਹੈ। 'ਨੋਟ ਮੁਕਾਬਲਾ' ਗੀਤ ਨੂੰ ਖਾਸ ਕਰਕੇ ਵਿਆਹਾਂ ਦੇ ਸ਼ੀਜਨ ਨੂੰ ਧਿਆਨ 'ਚ ਰੱਖਦੇ ਹੋਏ ਤਿਆਰ ਕੀਤਾ ਗਿਆ। ਇਸ ਲਈ ਗੋਲਡੀ ਇਸ ਗੀਤ 'ਚ ਆਪਣੀ ਸਾਲੀ ਨੂੰ ਚੈਲੇਂਜ ਕਰਦੇ ਨਜ਼ਰ ਆ ਰਹੇ ਹਨ ਕਿ ਉਹ ਉਸ ਦੇ ਸਾਂਡੂ ਨੂੰ ਆਖੇ ਕਿ ਉਹ ਮੈਦਾਨ 'ਚ ਆ ਕੇ ਨੋਟ ਵਾਰਨ ਦੇ ਮੁਕਾਬਲੇ 'ਚ ਹਿੱਸਾ ਲੈਣ।


Tags: Note Muqabla Video Goldy Desi Crew Gurlej Akhtar Narinder Batth Speed Records

Edited By

Sunita

Sunita is News Editor at Jagbani.