FacebookTwitterg+Mail

ਰੀਅਲ ਅਸਟੇਟ 'ਚ ਕੰਮ ਕਰ ਚੁੱਕੇ ਹਨ ਜ਼ਹੀਰ ਇਕਬਾਲ

notebook
20 March, 2019 03:50:22 PM

ਜਲੰਧਰ(ਬਿਊਰੋ)— ਸੁਪਰਸਟਾਰ ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਤਲੇ ਬਣ ਰਹੀ ਫਿਲਮ 'ਨੋਟਬੁੱਕ' ਹੁਣ ਆਪਣੀ ਰਿਲੀਜ਼ ਤੋਂ ਕੁਝ ਦਿਨਾਂ ਦੀ ਦੂਰੀ 'ਤੇ ਹੈ। ਫਿਲਮ ਦੇ ਟਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨਾਲ ਪ੍ਰਨੂਤਨ ਅਤੇ ਜ਼ਹੀਰ ਇਕਬਾਲ ਫਿਲਮੀ ਦੁਨੀਆ 'ਚ ਆਪਣਾ ਸਫਰ ਸ਼ੁਰੂ ਕਰਨ ਲਈ ਤਿਆਰ ਹੈ। ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਪ੍ਰਨੂਤਨ ਪੇਸ਼ੇ ਤੋਂ ਇਕ ਵਕੀਲ ਸੀ ਅਤੇ ਉੱਥੇ ਹੀ ਜ਼ਹੀਰ ਇਕਬਾਲ ਰੀਅਲ ਅਸਟੇਟ 'ਚ ਸਕਸੈੱਸਫੁੱਲ ਕਰੀਅਰ ਬਣਾ ਚੁੱਕੇ ਹਨ।
Punjabi Bollywood Tadka
ਐਕਟਰ ਜ਼ਹੀਰ ਇਕਬਾਲ ਆਪਣੇ ਪਰਿਵਾਰ ਵਲੋਂ ਇਕਮਾਤਰ ਅਜਿਹੇ ਸ਼ਖਸ ਹਨ ਜੋ ਐਕਟਿੰਗ ਦੀ ਦੁਨੀਆ 'ਚ ਕਦਮ ਰੱਖ ਰਹੇ ਹਨ। ਐਕਟਿੰਗ 'ਚ ਹੱਥ ਅਜਮਾਉਣ ਤੋਂ ਪਹਿਲਾਂ ਜ਼ਹੀਰ ਨੇ ਸ਼ਹਿਰ 'ਚ ਇਕ ਪ੍ਰੀਮੀਅਮ ਬਿਲਡਿੰਗ ਲਈ ਬਤੋਰ ਬਿਲਡਰ ਵੀ ਕੰਮ ਕੀਤਾ ਹੈ। ਇੰਨਾ ਹੀ ਨਹੀਂ, ਉਹ ਬਤੋਰ ਅਸਿਸਟੈਂਟ ਡਾਇਰੈਕਟਰ ਵੀ ਕੰਮ ਕਰ ਚੁੱਕੇ ਹਨ। ਜ਼ਹੀਰ ਦੇ ਪਿਤਾ ਐਕਟਰ ਸਲਮਾਨ ਖਾਨ ਦੇ ਚੰਗੇ ਦੋਸਤ ਹਨ ਅਤੇ ਇਹੀ ਕਾਰਨ ਹੈ ਕਿ ਜ਼ਹੀਰ ਫਿਲਮ ਉਦਯੋਗ ਦੇ ਸੰਪਰਕ 'ਚ ਆਏ ਅਤੇ ਅਭਿਨੈ 'ਚ ਉਨ੍ਹਾਂ ਦੀ ਰੁਚੀ ਦਾ ਜਨਮ ਹੋਇਆ। ਫਿਲਮ 'ਨੋਟਬੁੱਕ' ਉਸ ਸਮੇਂ 'ਤੇ ਆਧਾਰਿਤ ਜਦੋਂ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਜ਼ਿਆਦਾ ਵਿਕਸਿਤ ਨਹੀਂ ਹੋਇਆ ਸੀ। ਇਸ ਫਿਲਮ ਰਾਹੀਂ ਨਿਤਿਨ ਕੱਕੜ ਨੇ ਦੋ ਅਜ਼ਨਬੀਆਂ ਦੀ ਰੋਮਾਂਟਿਕ ਕਹਾਣੀ 'ਚ ਜਾਦੂ ਬਿਖੇਰਿਆ ਹੈ ਜੋ ਇਕ ਹੀ 'ਨੋਟਬੁੱਕ' ਦੇ ਵਰਕੇ ਹਨ, ਇਕ-ਦੂੱਜੇ ਨਾਲ ਜੁੜੇ ਤਾਂ ਹੋਏ ਹੈ ਪਰ ਵੱਖ-ਵੱਖ ਹਨ, ਫਿਲਮ 'ਚ ਦੋ ਦਿਲਾਂ ਦਾ ਸਭ ਤੋਂ ਡੂੰਘੇ ਰਿਸ਼ਤੇ ਨੂੰ ਪੇਸ਼ ਕੀਤਾ ਗਿਆ ਹੈ।
Punjabi Bollywood Tadka
'ਨੋਟਬੁੱਕ' ਦਰਸ਼ਕਾਂ ਨੂੰ ਇਕ ਰੋਮਾਂਟਿਕ ਸਫਰ 'ਤੇ ਲੈ ਜਾਵੇਗੀ, ਜਿਸ ਨੂੰ ਦੇਖ ਕੇ ਤੁਹਾਡੇ ਮਨ 'ਚ ਸਵਾਲ ਉੱਠੇਗਾ ਕਿ ਕੀ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਪਿਆਰ ਕਰ ਸਕਦੇ ਹੋ ਜਿਸ ਨਾਲ ਤੁਸੀਂ ਕਦੇ ਮਿਲੇ ਨਹੀਂ ਹੋ? 'ਨੋਟਬੁੱਕ' ਨੂੰ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ 'ਚ ਫਿਲਮਾਇਆ ਗਿਆ ਹੈ, ਜਿਸ 'ਚ ਪ੍ਰੇਮੀ ਫਿਰਦੌਸ ਤੇ ਕਬੀਰ ਦੀ ਪ੍ਰਾਮਾਣਿਕ ਪ੍ਰੇਮ ਕਹਾਣੀ ਨਾਲ-ਨਾਲ ਬਾਲ ਕਲਾਕਾਰਾਂ ਦੀ ਦਮਦਾਰ ਕਾਸਟਿੰਗ ਦੇਖਣ ਨੂੰ ਮਿਲੇਗੀ, ਜੋ ਕਹਾਣੀ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਫਿਲਮ ਦੇ ਨਿਰਮਾਤਾ ਸਲਮਾਨ ਖਾਨ, ਮੁਰਾਦ ਖੇਤਾਨੀ ਹਨ ਅਤੇ ਫਿਲਮ ਦਾ ਨਿਰਦੇਸ਼ਨ ਨਿਤਿਕ ਕੱਕੜ ਨੇ ਕੀਤਾ ਹੈ। ਇਹ ਫਿਲਮ 29 ਮਾਰਚ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।


Tags: Salman Khan Notebook Nitin KakkarBollywood Celebrity News in PunjabiZaheer IqbalPranutanਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.