ਮੁੰਬਈ(ਬਿਊਰੋ)— ਸਲਮਾਨ ਖਾਨ ਨੇ ਆਪਣੇ ਸੋਸ਼ਲ ਮੀਡੀਆ 'ਤੇ ਨਿਤਿਨ ਕੱਕੜ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਨੋਟਬੁੱਕ' ਦਾ ਪਹਿਲਾਂ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਜਿਸ 'ਚ ਜ਼ਹੀਰ ਇਕਬਾਲ ਅਤੇ ਪ੍ਰਨੂਤਨ ਬਹਿਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਨਿਤਿਨ ਕੱਕੜ ਆਪਣੀ ਆਉਣ ਵਾਲੀ ਫਿਲਮ 'ਨੋਟਬੁੱਕ' ਨਾਲ ਜ਼ਹੀਰ ਇਕਬਾਲ ਅਤੇ ਪ੍ਰਨੂਤਨ ਇਨ੍ਹਾਂ ਦੋ ਚਿਹਰਿਆਂ ਨੂੰ ਲੌਂਚ ਕਰਨ ਲਈ ਤਿਆਰ ਹਨ। ਫਿਲਮ ਦੀ ਸ਼ੂਟਿੰਗ ਵੱਡੇ ਪੈਮਾਨੇ 'ਤੇ ਕਸ਼ਮੀਰ 'ਚ ਕੀਤੀ ਗਈ ਹੈ।
'ਨੋਟਬੁੱਕ' 2019 'ਚ ਰਿਲੀਜ਼ ਹੋਣ ਵਾਲੀ ਬਾਲੀਵੁੱਡ ਰੁਮਾਂਸ ਡਰਾਮਾ ਫਿਲਮ ਹੈ, ਜਿਸ 'ਚ ਜ਼ਹੀਰ ਇਕਬਾਲ ਅਤੇ ਪ੍ਰਨੂਤਨ ਬਹਿਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਐਕਟਰ ਜ਼ਹੀਰ ਇਕਬਾਲ ਆਪਣੇ ਪਰਿਵਾਰ 'ਚੋਂ ਇਕੱਲੇ ਅਜਿਹੇ ਸ਼ਖਸ ਹਨ, ਜੋ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਜਾ ਰਹੇ ਹਨ। ਸਲਮਾਨ ਖਾਨ ਦੁਆਰਾ ਨਿਰਮਿਤ ਫਿਲਮ 'ਨੋਟਬੁੱਕ' 'ਚ ਜ਼ਹੀਰ ਇਕਬਾਲ ਨਾਲ ਪ੍ਰਨੂਤਨ ਵੀ ਆਪਣਾ ਡੈਬਿਊ ਕਰ ਰਹੀ ਹੈ, ਜਿਸ ਦੇ ਲਈ ਉਹ ਲੰਬੇ ਸਮੇਂ ਤੋਂ ਤਿਆਰੀ ਕਰ ਰਹੀ ਹੈ ਅਤੇ ਇਹ ਫਿਲਮ 29 ਮਾਰਚ 2019 ਨੂੰ ਰਿਲੀਜ਼ ਹੋਵੇਗੀ।