FacebookTwitterg+Mail

ਸਲਮਾਨ ਦੀ 'ਨੋਟਬੁੱਕ' ਦਾ ਟਰੇਲਰ ਰਿਲੀਜ਼, ਨਜ਼ਰ ਆਈਆਂ ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ

notebook trailer release
23 February, 2019 10:09:07 AM

ਮੁੰਬਈ (ਬਿਊਰੋ) — ਜ਼ਹੀਰ ਇਕਬਾਲ ਤੇ ਪ੍ਰਨੂਤਨ ਦੀ ਫਿਲਮ 'ਨੋਟਬੁੱਕ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਇਸ ਟਰੇਲਰ 'ਚ ਜ਼ਹੀਰ ਇਕਬਾਲ ਤੇ ਪ੍ਰਨੂਤਨ ਦੀ ਸ਼ਾਨਦਾਰ ਕੈਮਿਸਟਰੀ ਨਜ਼ਰ ਆ ਰਹੀ ਹੈ। ਟਰੇਲਰ 'ਚ ਕਸ਼ਮੀਰ ਦੀਆਂ ਵਾਦੀਆਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਦਿਖਾਇਆ ਗਿਆ ਹੈ। ਕਰੀਬ 3 ਮਿੰਟ ਦੇ ਟਰੇਲਰ 'ਚ ਜ਼ਹੀਰ ਇਕਬਾਲ ਤੇ ਪ੍ਰਨੂਤਨ ਸਕੂਲ ਦੇ ਅਧਿਅਪਕ ਦੇ ਰੂਪ 'ਚ ਨਜ਼ਰ ਆ ਰਹੇ ਹਨ। ਦੋਵੇਂ ਬੱਚਿਆਂ ਨੂੰ ਪੜਾਉਂਦੇ ਹਨ। ਦੱਸ ਦੇਈਏ ਕਿ ਇਹ ਫਿਲਮ ਸਲਮਾਨ ਖਾਨ ਦੇ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ। 


ਦੱਸਣਯੋਗ ਹੈ ਕਿ ਹਾਲ ਹੀ 'ਚ ਪੁਲਵਾਮਾ ਹਮਲੇ ਦਾ ਵਿਰੋਧ ਕਰਦੇ ਹੋਏ ਡਾਇਰੈਕਟਰ ਨੇ ਇਹ ਫੈਸਲਾ ਲਿਆ ਹੈ ਕਿ ਫਿਲਮ 'ਨੋਟਬੁੱਕ' ਪਾਕਿਸਤਾਨ 'ਚ ਰਿਲੀਜ਼ ਨਹੀਂ ਹੋਵੇਗੀ। ਇਹ ਫਿਲਮ 29 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। 
 


Tags: Salman Khan Notebook Trailer Launch Bollywood Celebrity News in Punjabi Pranutan Bahl Zaheer Iqbal ਬਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.