FacebookTwitterg+Mail

ਕੇ. ਵੀ. ਢਿੱਲੋਂ ਨੂੰ ਝਟਕਾ, ਹਾਈਕੋਰਟ ਨੇ ਫਿਲਮ 'ਸ਼ੂਟਰ' ਦੀ ਪਟੀਸ਼ਨ ਕੀਤੀ ਰੱਦ

now haryana bans gangster film shooter
25 February, 2020 09:02:33 AM

ਚੰਡੀਗੜ੍ਹ (ਹਾਂਡਾ) - ਗੈਂਗਸਟਰ ਸੁੱਖਾ ਕਾਹਲਵਾਂ ਦੇ ਜੀਵਨ ਨੂੰ ਦਰਸਾਉਦੀਂ ਫਿਲਮ 'ਸ਼ੂਟਰ' ਦੇ ਪ੍ਰਸਾਰਣ 'ਤੇ ਪੰਜਾਬ ਸਰਕਾਰ ਵਲੋਂ ਲਾਈ ਗਈ ਰੋਕ ਨੂੰ ਚੁਣੌਤੀ ਦਿੰਦੀ ਫਿਲਮ ਨਿਰਮਾਤਾ ਵਲੋਂ ਦਾਇਰ ਪਟੀਸ਼ਨ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਤਕਨੀਕੀ ਕਮੀਆਂ ਕਾਰਨ ਖਾਰਿਜ ਕਰ ਦਿੱਤਾ ਹੈ। ਕੋਰਟ ਨੇ ਪਟੀਸ਼ਨਰ ਨੂੰ ਪੰਜਾਬ ਸਰਕਾਰ ਵਲੋਂ ਫਿਲਮ ਦੀ ਰਿਲੀਜ਼ਿੰਗ 'ਤੇ ਰੋਕ ਵਾਲੇ ਨੋਟੀਫਿਕੇਸ਼ਨ ਦੀ ਪੱਤਰੀ ਨਾਲ ਨੱਥੀ ਕਰ ਕੇ ਪਟੀਸ਼ਨ ਮੁੜ ਦਾਖਲ ਕੀਤੇ ਜਾਣ ਦੀ ਛੋਟ ਦਿੱਤੀ ਹੈ। ਪਟੀਸ਼ਨ 'ਚ ਫ਼ਿਲਮ ਦੇ ਨਿਰਮਾਤਾ ਨੇ ਕਿਹਾ ਸੀ ਕਿ ਕਿਸੇ ਵੀ ਫ਼ਿਲਮ ਦੇ ਪ੍ਰਸਾਰਣ 'ਤੇ ਰੋਕ ਦਾ ਅਧਿਕਾਰ ਫ਼ਿਲਮ ਸੈਂਸਰ ਬੋਰਡ ਨੂੰ ਹੈ, ਉਹ ਵੀ ਫ਼ਿਲਮ ਨੂੰ ਦੇਖਣ ਤੋਂ ਬਾਅਦ। ਪਟੀਸ਼ਨਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1 ਜਨਵਰੀ ਨੂੰ ਫ਼ਿਲਮ ਦੀ ਸਕ੍ਰੀਨਿੰਗ ਲਈ ਸੈਂਸਰ ਬੋਰਡ ਨੂੰ ਲਿਖਿਆ ਸੀ ਪਰ ਉਥੇ ਵੀ ਦਬਾਅ ਬਣਾਇਆ ਜਾ ਰਿਹਾ ਹੈ, ਜਿਸ ਕਾਰਣ ਅੱਜ ਤੱਕ ਫ਼ਿਲਮ ਦੀ ਸਕ੍ਰੀਨਿੰਗ ਨਹੀਂ ਹੋ ਸਕੀ।


Tags: ShooterBanHaryanaChandigarhHigh CourtPunjabi FilmPromoting ViolenceCrimeGangsterSukha KahlwanDGP Dinkar GuptaKV DhillonAmarinder Singh

About The Author

sunita

sunita is content editor at Punjab Kesari