FacebookTwitterg+Mail

ਹੁਣ ਲਖਵਿੰਦਰ ਵਡਾਲੀ ਨੇ ਕੀਤੀ ਫਤਿਹਵੀਰ ਲਈ ਅਰਦਾਸ

now lakhwinder wadali made a ardaas for fatehveer
09 June, 2019 02:37:41 PM

ਜਲੰਧਰ (ਬਿਊਰੋ) –ਬੀਤੇ ਵੀਰਵਾਰ ਨੂੰ ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ 150 ਫੀਟ ਡੂੰਘੇ ਬੋਰੇਵੈੱਲ 'ਚ ਡਿੱਗੇ 2 ਸਾਲਾਂ ਦੇ ਫਤਿਹਵੀਰ ਨੂੰ ਬਚਾਉਣ ਲਈ ਜਿੱਥੇ ਸਾਰਾ ਦੇਸ਼ ਅਰਦਾਸਾਂ ਕਰ ਰਿਹਾ ਹੈ, ਉਥੇ ਹੀ ਪੰਜਾਬੀ ਕਲਾਕਾਰ ਵੀ ਫਤਿਹਵੀਰ ਦੀ ਸਲਾਮਤੀ ਲਈ ਅਰਦਾਸਾਂ ਕਰ ਰਹੇ ਹਨ।ਅਨਮੋਲ ਗਗਨ ਮਾਨ ਤੋਂ ਬਾਅਦ ਹੁਣ ਉੱਘੇ ਗਾਇਕ ਲਖਵਿੰਦਰ ਵਡਾਲੀ ਨੇ ਵੀ ਫਤਿਹਵੀਰ ਲਈ ਅਰਦਾਸ ਕੀਤੀ ਹੈ। ਲਖਵਿੰਦਰ ਵਡਾਲੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ "ਮੈਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਾ ਹਾਂ ਬੋਰਵੈਲ 'ਚ ਡਿੱਗਿਆ ਬੱਚਾ ਫ਼ਤਿਹਵੀਰ ਸਹੀ ਸਲਾਮਤ ਬਾਹਰ ਨਿਕਲ ਆਵੇ ਅਤੇ ਉਸਦੇ ਪਰਿਵਾਰ ਸਮੇਤ ਫ਼ਤਿਹਵੀਰ ਲਈ ਅਰਦਾਸਾਂ ਕਰ ਰਹੇ ਹਰ ਵਿਅਕਤੀ ਨੂੰ ਖੁਸ਼ੀ ਮਿਲੇ!!!!! ਲਖਵਿੰਦਰ ਵਡਾਲੀ" 


ਦੱਸਣਯੋਗ ਹੈ ਕਿ ਫਤਿਹਵੀਰ ਨੂੰ ਬਚਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ, ਪਰ ਅਜੇ ਤੱਕ ਫਤਿਹਵੀਰ ਨੂੰ ਸੁੱਰਖਿਅਤ ਬਾਹਰ ਕੱਢਣ ਦਾ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ। ਕਿਆਸ ਲਗਾਏ ਜਾ ਰਹੇ ਹਨ ਕਿ ਸ਼ਾਇਦ ਅੱਜ ਫਤਿਹਵੀਰ ਨੂੰ ਬੋਰਵੈੱਲ 'ਚੋਂ ਕੱਢ ਲਿਆ ਜਾਵੇਗਾ।


Tags: Lakhwinder WadaliArdaas For FatehveerSangrurPunjabi Singer

About The Author

Lakhan

Lakhan is content editor at Punjab Kesari