FacebookTwitterg+Mail

NTR Biopic : ਸਾਹਮਣੇ ਆਇਆ ਵਿਦਿਆ ਬਾਲਨ ਦਾ ਫਰਸਟ ਲੁੱਕ

ntr biopi
21 December, 2018 02:26:49 PM

ਮੁੰਬਈ(ਬਿਊਰੋ)— ਆਂਧਰਾਪ੍ਰਦੇਸ਼ 'ਚ ਰੱਬ ਦੀ ਤਰ੍ਹਾਂ ਮੰਨੇ ਜਾਣ ਵਾਲੇ ਰਾਜਨੇਤਾ ਅਤੇ ਐਕਟਰ ਐਨ.ਟੀ ਰਾਮਾਰਾਵ ਦੀ ਬਾਈਓਪਿਕ ਦੀ ਸ਼ੂਟਿੰਗ ਕਈ ਦਿਨਾਂ ਤੋਂ ਚੱਲ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਫਿਲਹਾਲ ਹੈਦਰਾਬਾਦ 'ਚ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਇਸ ਫ਼ਿਲਮ ਨਾਲ ਜੁੜੀਆਂ ਕਈ ਖ਼ਬਰਾਂ ਆਉਂਦੀਆਂ ਹੀ ਰਹਿੰਦੀਆਂ ਹਨ। ਹੁਣ ਇਕ ਹੋਰ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਵਿਦੀਆ ਬਾਲਨ ਦੀ ਲੁੱਕ ਸਾਫ ਨਜ਼ਰ ਆ ਰਹੀ ਹੈ।

 

ਇਸ ਫ਼ਿਲਮ 'ਚ ਵਿਦਿਆ ਐਨਟੀਆਰ ਦੀ ਪਤਨੀ ਬਾਸਵ ਤਾਰਕਮ ਦਾ ਰੋਲ ਪਲੇਅ ਕਰ ਰਹੀ ਹੈ। ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਵਿਦਿਆ ਨੇ ਸੰਗੀਤਕਾਰ ਨਿਤੀਨ ਸ਼ੰਕਰ ਤੋਂ ਹਾਰਮੋਨੀਅਮ ਬਜਾਉਣ ਦੀ ਟ੍ਰੇਨਿੰਗ ਵੀ ਲਈ ਸੀ। ਇਸ ਤਸਵੀਰ ਤੋਂ ਇਲਾਵਾ ਫ਼ਿਲਮ ਨਾਲ ਜੁੜੇ ਕੁਝ ਪੋਸਟਰ ਵੀ ਸਾਹਮਣੇ ਆਏ ਹਨ।
ਵਿਦਿਆ ਬਾਲਨ ਤੋਂ ਇਲਾਵਾ ਫ਼ਿਲਮ 'ਚ ਰਾਕੁਲਪ੍ਰੀਤ ਸਿੰਘ, ਪ੍ਰਕਾਸ਼ ਰਾਜ, ਕਲਿਆਣ ਰਾਮ, ਨਿਤਿਆ ਮੈਨਨ ਅਤੇ ਰਵੀ ਕਿਸ਼ਨ ਜਿਹੇ ਕਲਾਕਾਰ ਵੀ ਨਜ਼ਰ ਆਉਣਗੇ। ਐਨਟੀਆਰ 'ਤੇ ਬਣ ਰਹੀ ਇਸ ਫ਼ਿਲਮ ਦਾ ਟਰੇਲਰ 21 ਦਸੰਬਰ ਯਾਨੀ ਅੱਜ ਰਿਲੀਜ਼ ਕੀਤਾ ਜਾਵੇਗਾ। ਕ੍ਰਿਸ਼ ਨੇ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਹੈ।

 


Tags: Vidya Balanfirst lookNTR biopicNandamuri BalakrishnaChandrababu Naidu

About The Author

manju bala

manju bala is content editor at Punjab Kesari