ਨਵੀਂ ਦਿੱਲੀ—ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਦੀ ਆਉਣ ਵਾਲੀ ਫਿਲਮ 'ਪੋਰਚੇਡ' ਦੇ ਨਿਊਡ ਸੀਨ ਲੀਕ ਹੋ ਗਏ ਹਨ। ਇਹ ਫਿਲਮ ਗੁਜਰਾਤ ਦੇ ਦੂਰ-ਦਰਾਜ ਦੇ ਪਿੰਡ 'ਚ ਰਹਿਣ ਵਾਲੀਆਂ ਤਿੰਨ ਅਜਿਹੀਆਂ ਔਰਤਾਂ 'ਤੇ ਅਧਾਰਿਤ ਹੈ ਜੋ ਸ਼ਤਾਬਦੀਆਂ ਪੁਰਾਣੇ ਬੰਧਣ ਤੋੜ ਕੇ ਖੁਦ ਨੂੰ ਆਜ਼ਾਦ ਕਰਦੀਆਂ ਹਨ। ਇੰਟਰਨੈੱਟ 'ਤੇ ਵਾਇਰਲ ਹੋਏ ਇਕ ਸੀਨ 'ਚ ਰਾਧਿਕਾ ਆਪਟੇ ਕੋ-ਅਦਾਕਾਰ ਆਦਿਲ ਹੁਸੈਨ ਦੇ ਨਾਲ ਲਵਮੇਕਿੰਗ ਸੀਨ 'ਚ ਨਜ਼ਰ ਆ ਰਹੀ ਹੈ। ਸੀਨ 'ਚ ਰਾਧਿਕਾ ਆਪਟੇ ਨਿਊਡ ਹੈ ਅਤੇ ਆਦਿਲ ਦੇ ਨਾਲ ਲਿਪਲਾਕ ਕਰਦੇ ਦਿੱਸ ਰਹੀ ਹੈ। ਉਧਰ ਦੂਜੇ ਸੀਨ 'ਚ ਰਾਧਿਕਾ ਆਪਣੀ ਦੂਜੀ ਕੋ ਸਟਾਰ ਤਨਿਸ਼ਠਾ ਚੈਟਰਜੀ ਦੇ ਨਾਲ ਨਜ਼ਰ ਆ ਰਹੀ ਹੈ। ਇਹ ਦੋਵੇ ਸੀਨ ਇੰਟਰਨੈੱਟ 'ਤੇ ਤੇਜੀ ਨਾਲ ਵਾਇਰਲ ਹੋ ਰਹੇ ਹਨ। ਇਸ ਦੇ ਚੱਲਦੇ ਫਿਲਮ ਦੀ ਅਦਾਕਾਰ ਕੰਟਰੋਵਰਸੀ 'ਚ ਆ ਗਈ ਹੈ। ਫਿਲਮ ਦੇ ਨਿਰਮਾਤਾ ਅਸੀਮ ਬਜਾਜ ਦਾ ਕਹਿਣਾ ਹੈ ਕਿ ਇਹ ਫਿਲਮ ਅਜੇ ਯੂਐਸ ਅਤੇ ਫਰਾਂਸ 'ਚ ਰਿਲੀਜ਼ ਹੋਈ ਹੈ। ਸੰਭਵ ਹੈ ਕਿ ਉਥੋਂ ਕਿਸੇ ਨੇ ਇਸ ਸੀਨ ਦੀ ਇਹ ਕਲਿੱਪ ਕੱਟ ਕੇ ਇੰਟਰਨੈੱਟ 'ਤੇ ਲੀਕ ਕਰ ਦਿੱਤੀ।