FacebookTwitterg+Mail

'ਨਾਗਿਨ 4' ਟੀ. ਆਰ. ਪੀ. ਚਾਰਟ 'ਚ ਨੰਬਰ 1, ਟਾਪ 10 ਤੋਂ ਬਾਹਰ ਹੋਇਆ 'ਬਿੱਗ ਬੌਸ 13'

number 1 on the nagin 4 trp chart know where the big boss exited top10
04 January, 2020 08:57:43 AM

ਨਵੀਂ ਦਿੱਲੀ (ਬਿਊਰੋ) : ਏਕਤਾ ਕਪੂਰ ਅਤੇ ਉਸ ਦੇ ਸੀਰੀਅਲ 'ਨਾਗਿਨ 4' ਦੀ ਕਰੂ ਕਾਸਟ ਲਈ ਖੁਸ਼ ਹੋਣ ਦਾ ਮੌਕਾ ਹੈ। ਬੇਹੱਦ ਘੱਟ ਸਮੇਂ ਵਿਚ ਹੀ ਏਕਤਾ ਦਾ ਸੁਪਰਨੈਚੂਰਲ ਥ੍ਰਿਲਰ ਸ਼ੋਅ ਟੀ. ਵੀ. 'ਤੇ ਦੇਖਿਆ ਜਾਣ ਵਾਲਾ ਨੰਬਰ ਵਨ ਸ਼ੋਅ ਬਣ ਗਿਆ ਹੈ। 'ਨਾਗਿਨ 4' ਨੇ ਇਸ ਹਫਤੇ ਟੀ. ਆਰ. ਪੀ. ਚਾਰਟ ਵਿਚ ਟਾਪ ਕੀਤਾ ਹੈ। ਇਸ ਨੇ ਦੂਜੇ ਟੀ. ਵੀ. ਸੀਰੀਅਲ ਅਤੇ ਰਿਐਲਿਟੀ ਸ਼ੋਅ ਨੂੰ ਬੇਹੱਦ ਪਿਛੇ ਛੱਡ ਦਿੱਤਾ ਹੈ। 'ਕੁੰਡਲੀ ਭਾਗਯ' ਅਤੇ 'ਯੇ ਜਾਦੂ ਹੈ ਜਿੰਨ ਦਾ' ਟੀ. ਆਰ. ਪੀ. ਚਾਰਟ ਵਿਚ ਲੜੀਵਾਰ ਦੂਜੇ ਅਤੇ ਤੀਜੇ ਨੰਬਰ 'ਤੇ ਹਨ। ਉਥੇ ਲੰਬੇ ਸਮੇਂ ਤੋਂ ਦਰਸ਼ਕਾਂ ਦੀ ਪਸੰਦ 'ਤੇ ਖਰਾ ਉਤਰਨ ਵਾਲਾ ਸ਼ੋਅ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਚੌਥੇ ਨੰਬਰ 'ਤੇ ਰਿਹਾ।

ਕਪਿਲ ਸ਼ਰਮਾ ਦਾ ਸ਼ੋਅ ਉਪਰ ਆਇਆ
ਕਪਿਲ ਸ਼ਰਮਾ ਦੀ ਗੱਲ ਕਰੀਏ ਤਾਂ ਇਸ ਦੀ ਟੀ. ਆਰ. ਪੀ. ਵਧੀ ਹੈ। ਇਹ ਲੰਬੇ ਸਮੇਂ ਤੋਂ ਬਾਅਦ 5ਵੇਂ ਨੰਬਰ 'ਤੇ ਆਇਆ ਹੈ। ਲਗਦਾ ਹੈ ਕਿ ਇਕ ਬੇਟੀ ਦੇ ਪਾਪਾ ਬਣਨ ਤੋਂ ਬਾਅਦ ਕਪਿਲ ਸ਼ਰਮਾ ਦੀ ਕਿਸਮਤ ਸੁਧਰੀ ਹੈ। ਉੁਹ ਪ੍ਰੋਫੈਸ਼ਨਲੀ ਅਤੇ ਪਰਸਨਲੀ ਬਿਹਤਰ ਕਰ ਰਹੇ ਹਨ। 'ਕੁਮਕੁਮ ਭਾਗਯ' ਅਤੇ 'ਛੋਟੀ ਸਰਦਾਰਨੀ' ਵੀ ਟਾਪ 10 ਦੀ ਲਿਸਟ ਵਿਚ ਹਨ। ਦੋਵੇਂ ਲੜੀਵਾਰ ਛੇਵੇਂ ਅਤੇ ਸੱਤਵੇਂ ਨੰਬਰ 'ਤੇ ਹਨ। 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਕੁਝ ਸਮਾਂ ਪਹਿਲਾ ਟਾਪ ਸ਼ੋਅ ਬਣ ਗਿਆ ਸੀ ਪਰ ਹੁਣ ਇਹ ਅੱਠਵੇਂ ਨੰਬਰ 'ਤੇ ਹੈ।

ਬਿੱਗ ਬੌਸ ਦਾ ਮਾੜਾ ਹਾਲ
ਰਿਐਲਿਟੀ ਸ਼ੋਅ ਇੰਡੀਅਨ ਆਈਡਲ ਅਤੇ ਡਾਂਸ ਪਲੱਸ 5 ਪੰਜਵੇਂ ਸਥਾਨ 'ਤੇ ਹੈ। ਬਿੱਗ ਬੌਸ ਦੀ ਗੱਲ ਕਰੀਏ ਤਾਂ ਸ਼ੋਅ ਵਿਚ ਕਾਫੀ ਕੁਝ ਹੋ ਰਿਹਾ ਹੈ ਪਰ ਟੀ. ਆਰ. ਪੀ ਚਾਰਟ ਵਿਚ 12ਵੇਂ ਨੰਬਰ 'ਤੇ ਹੈ। ਦੇਖਦੇ ਹਾਂ ਕਿ ਸ਼ੋਅ ਦੀ ਐਕਸਟੈਂਸ਼ਨ 'ਤੇ ਕੀ ਅਸਰ ਪੈਂਦਾ ਹੈ।

ਇਹ ਰਹੇ ਟਾਪ 20 ਸ਼ੋਅ
'ਨਾਗਿਨ ਭਾਗਯ ਦਾ ਜ਼ਹਰੀਲਾ ਖੇਲ', 'ਕੁੰਡਲੀ ਭਾਗਯ', 'ਯੇ ਜਾਦੂ ਹੈ ਜਿੰਨ ਕਾ', 'ਤਾਰਕ ਮਹਿਤਾ ਦਾ ਉਲਟਾ ਚਸ਼ਮਾ', 'ਦਿ ਕਪਿਲ ਸ਼ਰਮਾ ਸ਼ੋਅ', 'ਕੁਮਕੁਮ ਭਾਗਯ', 'ਛੋਟੀ ਸਰਦਾਰਨੀ', 'ਯੇ ਰਿਸ਼ਤਾ ਕਯਾ ਕਹਿਲਾਤਾ ਹੈ', 'ਇੰਡੀਅਨ ਆਈਡਲ', 'ਡਾਂਸ ਪਲੱਸ 5', 'ਕਸੌਟੀ ਜ਼ਿੰਦਗੀ ਕੀ', 'ਬਿੱਗ ਬੌਸ 13', 'ਸ਼ਕਤੀ ਅਸਤਿਤਵ ਕੇ ਅਹਿਸਾਸ ਕੀ', 'ਯੇ ਰਿਸ਼ਤੇ ਹੈਂ ਪਿਆਰ ਕੇ', 'ਕਹਾਂ ਹਮ ਕਹਾਂ ਤੁਮ', 'ਤੁਝਸੇ ਹੈ ਰਾਬਤਾ', 'ਦਿਵਯ ਦ੍ਰਿਸ਼ਟੀ', 'ਵਿਦਿਆ', 'ਯੇ ਹੈਂ ਚਾਹਤੇਂ', 'ਗੁਡੁਨ ਤੁਮਸੇ ਨਾ ਹੋ ਪਾਏਗਾ'।


Tags: Number 1Nagin 4TRP ChartBig Boss 13Top 10

About The Author

sunita

sunita is content editor at Punjab Kesari