FacebookTwitterg+Mail

ਦੀਪਿਕਾ ਪਾਦੂਕੋਣ ਤੋਂ ਬਾਅਦ 'ਸਵੀਟੀ' ਬਣੀ 100 ਕਰੋੜ ਕਲੱਬ ਦੀ ਅਦਾਕਾਰਾ

nushrat bharucha
24 March, 2018 05:29:16 PM

ਮੁੰਬਈ(ਬਿਊਰੋ)— ਸਾਲ 2018 ਵਿੱਚ 100 ਕਰੋੜ ਕਲੱਬ ਵਿੱਚ ਐਂਟਰੀ ਕਰਨ ਵਾਲੀ ਦੂਜੀ ਫਿਲਮ 'ਸੋਨੂ ਕੇ ਟੀਟੂ ਕੀ ਸਵੀਟੀ' ਦੀ ਰਿਕਾਰਡ ਬ੍ਰੇਕ ਕਮਾਈ ਜਾਰੀ ਹੈ। ਇਸ ਕਾਮਯਾਬੀ ਦੇ ਨਾਲ ਫਿਲਮ ਦੀ ਲੀਡ ਅਦਾਕਾਰਾ ਨੁਸਰਤ ਭਰੂਚਾ ਸਾਲ 2018 'ਚ ਦੀਪਿਕਾ ਪਾਦੂਕੋਣ ਤੋਂ ਬਾਅਦ 100 ਕਰੋੜ ਕਲੱਬ ਵਿੱਚ ਐਂਟਰੀ ਕਰਨ ਵਾਲੀ ਦੂਜੀ ਅਦਾਕਾਰਾ ਬਣ ਚੁੱਕੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ 'ਸੋਨੂ ਕੇ ਟੀਟੂ ਕੀ ਸਵੀਟੀ' ਫਿਲਮ ਲਈ ਨੁਸਰਤ ਨੇ ਜੀ ਜਾਨ ਨਾਲ ਮਿਹਨਤ ਕੀਤੀ ਹੈ। ਲਵ ਰੰਜਨ ਦੀ ਪਹਿਲੇ ਰਿਲੀਜ਼ ਹੋਈ ਸੀਰੀਜ਼ ਵਿੱਚ ਵੀ ਨੁਸਰਤ ਦਾ ਕਿਰਦਾਰ ਦਰਸ਼ਕਾਂ ਨੂੰ ਖੂਬ ਪਸੰਦ ਆਇਆ ਸੀ।

Punjabi Bollywood Tadka

ਐਕਟਿੰਗ ਦੇ ਪ੍ਰਤੀ ਨੁਸਰਤ ਦਾ ਪੈਸ਼ਨ ਕਿਸ ਹੱਦ ਤੱਕ ਹੈ ਇਸ ਗੱਲ ਦਾ ਅੰਦਾਜ਼ ਉਨ੍ਹਾਂ ਦੇ ਬਿਆਨ ਤੋਂ ਲਗਾਇਆ ਜਾ ਸਕਦਾ ਹੈ। ਅਦਾਕਾਰਾ ਨੇ ਕਿਹਾ ਕਿ 'ਮੈਂ ਸਭ ਕੁੱਝ ਕਰਨਾ ਚਾਹੁੰਦੀ ਹਾਂ । ਮੈਂ ਚਾਹੁੰਦੀ ਹਾਂ ਕਿ ਕਾਸ਼ ਇੱਕ ਦਿਨ ਵਿੱਚ 48 ਘੰਟੇ ਅਤੇ ਇੱਕ ਹਫਤੇ ਵਿੱਚ 14 ਦਿਨ ਹੁੰਦੇ। ਨੁਸਰਤ ਨੇ 'ਸੋਨੂ ਕੇ ਟੀਟੂ ਦੀ ਸਵੀਟੀ' ਦੀ ਸਕਸੈੱਸ ਨੂੰ ਲੈ ਕੇ ਇਹ ਵੀ ਕਿਹਾ ਕਿ ਹੁਣ ਇੰਡਸਟਰੀ ਨੇ ਉਨ੍ਹਾਂ ਨੂੰ ਵੱਖਰੇ ਤੌਰ 'ਤੇ ਦੇਖਣਾ ਸ਼ੁਰੂ ਕਰ ਦਿੱਤਾ ਹੈ।

Punjabi Bollywood Tadka

ਸਾਲ 2018 ਵਿੱਚ ਦੀਪਿਕਾ ਤੋਂ ਬਾਅਦ 100 ਕਰੋੜ ਕਲਬ ਵਿੱਚ ਐਂਟਰੀ ਕਰਨ ਵਾਲੀ ਨੁਸਰਤ ਅਜਿਹੀ ਯੰਗ ਅਦਾਕਾਰਾ ਹੈ ਜਿਨ੍ਹਾਂ ਦਾ ਬਾਲੀਵੁੱਡ ਬੈਕਗਰਾਊਂਡ ਨਹੀਂ ਹੈ। ਨੁਸਰਤ ਬਿਜਨੈੱਸ ਪਰਿਵਾਰ ਨਾਲ ਸੰਬੰਧ ਰੱਖਦੀ ਹੈ । ਨੁਸਰਤ ਨੇ 2006 ਤੋਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ। ਨੁਸਰਤ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਇੰਡਸਟਰੀ ਵਿੱਚ ਉਨ੍ਹਾਂ ਦੀ ਮੁਲਾਕਾਤ ਡਾਇਰੈਕਟਰ ਲਵ ਰੰਜਨ ਨਾਲ ਹੋਈ ਸੀ। ਅਦਾਕਾਰਾ ਨੇ ਕਿਹਾ ਕਿ ਉਹ ਉਨ੍ਹਾਂ ਦੀ ਫਿਲਮ 'ਪਿਆਰ ਕਾ ਪੰਚਨਾਮਾ' 'ਚ ਕੰਮ ਕਰਨ ਲਈ ਤਿਆਰ ਨਹੀਂ ਸੀ।

Punjabi Bollywood Tadka

ਉਹ ਬੋਲੀ 'ਮੈਨੂੰ ਨਹੀਂ ਸਮਝ ਆ ਰਿਹਾ ਸੀ ਕਿ ਉਹ ਮੈਨੂੰ ਕਾਸਟ ਕਿਉਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਫਿਲਮ ਚੰਗੀ ਹੀ ਨਹੀਂ ਲੱਗ ਰਹੀ ਸੀ। ਦੱਸ ਦੇਈਏ ਕਿ ਰਿਲੀਜ਼ ਦੇ ਚਾਰ ਹਫਤਿਆਂ ਵਿੱਚ ਹੀ ਫਿਲਮ 'ਸੋਨੂ ਕੇ ਟੀਟੂ ਕੀ ਸਵੀਟੀ' ਨੇ 102. 52 ਕਰੋੜ ਦੀ ਕਮਾਈ ਕਰ ਲਈ ਹੈ। ਫਿਲਮ 'ਸੋਨੂ ਕੇ ਟੀਟੂ ਕੀ ਸਵੀਟੀ' 'ਚ ਨਜ਼ਰ ਆ ਚੁੱਕੇ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਦੀ ਜ਼ਿਆਦਾਤਰ ਲੜਕੀਆਂ ਦੀਵਾਨੀਆਂ ਹਨ।

Punjabi Bollywood Tadka

ਸਾਲ 2011 ਵਿੱਚ ਫਿਲਮ 'ਪਿਆਰ ਕਾ ਪੰਚਨਾਮਾ' ਨਾਲ ਬਾਲੀਵੁੱਡ ਵਿੱਚ ਕਦਮ ਰੱਖਣ ਵਾਲੇ ਕਾਰਤਿਕ ਆਰੀਅਨ ਆਪਣੇ ਚਾਰਮਿੰਗ ਲੁੱਕ ਅਤੇ ਬੇਹਤਰੀਨ ਅਦਾਕਾਰੀ ਨਾਲ ਨੌਜਵਾਨ ਦਿਲਾਂ ਦੀ ਧੜਕਨ ਬਣ ਚੁੱਕੇ ਹਨ।

Punjabi Bollywood Tadka


Tags: Deepika PadukoneNushrat BharuchaSonu Ke Titu Ki SweetySunny SinghKartik AaryanLuv Ranjan100 Crore Club

Edited By

Chanda Verma

Chanda Verma is News Editor at Jagbani.