ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਨੇ ਕਾਫੀ ਘੱਟ ਸਮੇਂ 'ਚ ਬਾਲੀਵੁੱਡ 'ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਅੱਜ ਉਹ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ।
ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਬੋਲਡ ਤੇ ਗਲੈਮਰਸ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਨੁਸਰਤ ਦਾ ਹੁਸਨ ਕਹਿਰ ਢਾਹ ਰਿਹਾ ਹੈ।
ਨੁਸਤਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ ਅਤੇ ਪ੍ਰਸ਼ੰਸਕਾਂ ਨੂੰ ਬੇਹੱਦ ਪਸੰਦ ਵੀ ਆ ਰਹੀਆਂ ਹਨ।
ਕੁਝ ਦਿਨਾਂ ਪਹਿਲਾਂ ਨੁਸਰਤ ਭਰੂਚਾ ਨੇ ਜੀਕਿਊ ਮੈਗਜ਼ੀਨ ਦੇ ਕਲਰ ਪੇਜ਼ ਲਈ ਫੋਟੋਸ਼ੂਟ ਕਰਵਾਇਆ ਸੀ, ਜਿਨ੍ਹਾਂ 'ਚ ਉਨ੍ਹਾਂ ਦਾ ਲੁੱਕ ਕਾਤਿਲਾਨਾ ਸੀ।
'ਲਵ, ਸੈਕਸ ਔਰ ਧੋਖਾ' ਫਿਲਮ ਨਾਲ ਬਾਲੀਵੁੱਡ 'ਚ ਐਂਟਰੀ ਕਰਨ ਵਾਲੀ ਨੁਸਰਤ ਦਾ ਇਹ ਪੋਜ਼ ਉਨ੍ਹਾਂ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਿਹਾ ਹੈ।
ਨੁਸਰਤ ਨੇ ਇਸ ਸਾਲ 'ਸੋਨੂੰ ਕੇ ਟੀਟੂ ਕੀ ਸਵੀਟੀ' ਫਿਲਮ 'ਚ ਜ਼ੋਰਦਾਰ ਅਭਿਨੈ ਕੀਤਾ ਸੀ।