FacebookTwitterg+Mail

B'Day: ਛੋਟੀ ਉਮਰ 'ਚ ਹੀ ਪਹਿਲੀ ਪੇਸ਼ਕਾਰੀ ਦੇ ਕੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਨੇ ਲੁੱਟਿਆ ਸੀ ਲੋਕਾਂ ਦਾ ਦਿਲ

nusrat fateh ali khan  s birthday
13 October, 2019 11:38:24 AM

ਮੁੰਬਈ (ਬਿਊਰੋ)— ਪਾਕਿਸਤਾਨ ਦੇ ਸੂਫੀ ਅਤੇ ਕੱਵਾਲੀ ਗਾਇਕ ਉਸਤਾਦ ਨੁਸਰਤ ਫਤਿਹ ਅਲੀ ਖਾਨ ਦਾ ਅੱਜ ਜਨਮਦਿਨ ਹੈ। ਪਾਕਿਸਤਾਨ ਬਣਨ ਦੇ ਲਗਭਗ ਸਾਲ ਭਰ ਬਾਅਦ ਨੁਸਰਤ ਦਾ ਜਨਮ 13 ਅਕਤੂਬਰ 1948 ਨੂੰ ਪੰਜਾਬ ਦੇ ਲਾਇਲਪੁਰ (ਮੌਜੂਦਾ ਫੈਸਲਾਬਾਦ) 'ਚ ਹੋਇਆ। ਨੁਸਰਤ ਨੇ ਅਜਿਹੇ ਗੀਤ, ਗਜ਼ਲਾਂ ਅਤੇ ਕੱਵਾਲੀਆਂ ਦਿੱਤੀਆਂ ਹਨ, ਜਿਨ੍ਹਾਂ ਨੂੰ ਅੱਜ ਵੀ ਲੋਕ ਸੁਣਦੇ ਨਹੀਂ ਥੱਕਦੇ। ਅੱਜ ਵੀ ਨੁਸਰਤ ਅਲੀ ਖਾਨ ਦੀ ਆਵਾਜ਼ ਕੰਨਾਂ 'ਚ ਪੈਂਦੀ ਹੈ ਤਾਂ ਬਹੁਤ ਜਿਹੇ ਲੋਕ ਮੰਤਰਮੁਗਧ ਹੋ ਕੇ ਉਨ੍ਹਾਂ ਦੀ ਗਾਇਕੀ 'ਚ ਖੋ ਜਾਂਦੇ ਹਨ।
Punjabi Bollywood Tadka
ਉਸ ਆਵਾਜ਼ ਦੀ ਰੂਹਾਨੀਅਤ ਨੂੰ ਚਾਹ ਕੇ ਵੀ ਭੁਲਾਇਆ ਨਹੀਂ ਜਾ ਸਕਦਾ। ਉਨ੍ਹਾਂ ਦੀ ਆਵਾਜ਼, ਉਨ੍ਹਾਂ ਦਾ ਅੰਦਾਜ਼, ਹੱਥਾਂ ਨੂੰ ਹਿਲਾਉਣਾ, ਚਿਹਰੇ 'ਤੇ ਸੰਜੀਦਗੀ ਦਾ ਭਾਵ, ਸ਼ਬਦਾਂ ਦੀ ਸ਼ਾਨਦਾਰ ਰਵਾਨਗੀ, ਉਨ੍ਹਾਂ ਦੀ ਖਨਕ, ਸਭ ਕੁਝ ਸਾਨੂੰ ਕਿਸੇ ਦੂਜੀ ਦੁਨੀਆ 'ਚ ਲੈ ਜਾਣ ਲਈ ਮਜ਼ਬੂਰ ਕਰਦੇ ਹਨ, ਜਿਸ ਨੁਸਰਤ ਫਤਿਹ ਅਲੀ ਖਾਨ ਨੂੰ ਅਸੀਂ ਜਾਣਦੇ ਹਾਂ, ਉਹ ਆਵਾਜ਼ ਦੇ ਜਾਦੂਗਰ ਹੈ ਪਰ ਬਚਪਨ 'ਚ ਉਹ ਗਾਇਕੀ ਨਹੀਂ ਸਗੋਂ ਤਬਲੇ ਦਾ ਅਭਿਆਸ ਕਰਦੇ ਸਨ।
Punjabi Bollywood Tadkaਨੁਸਰਤ ਦੇ ਜਾਦੂ ਨੇ ਸਰਹੱਦਾਂ ਪਾਰ ਕੀਤੀਆਂ। ਇਸ ਪਾਰ ਭਾਰਤ 'ਚ ਵੀ ਉਨ੍ਹਾਂ ਦੇ ਗੀਤ ਅਤੇ ਕੱਵਾਲੀਆਂ ਸਿਰ ਚੜ੍ਹ ਕੇ ਬੋਲਣ ਲੱਗੀਆਂ। 'ਮੇਰਾ ਪੀਆ ਘਰ ਆਇਆ', 'ਪੀਆ ਰੇ ਪੀਆ ਰੇ', 'ਸਾਨੂੰ ਇਕ ਪਲ ਚੈਨ ਨਾ ਆਵੇ', 'ਤੇਰੇ ਬਿਨ', 'ਪਿਆਰ ਨਹੀਂ ਕਰਨਾ', 'ਸਾਇਆ ਵੀ ਜਬ ਸਾਥ ਛੱਡ ਜਾਵੇ', 'ਸਾਂਸੋ ਦੀ ਮਾਲਾ ਪੇ' ਅਤੇ ਅਜਿਹੇ ਕਿੰਨੇ ਹੀ ਗੀਤ ਅਤੇ ਕੱਵਾਲੀਆਂ ਹਨ, ਜੋ ਦੁਨੀਆ ਭਰ ਦਾ ਸੰਗੀਤ ਖੁਦ 'ਚ ਸਮੇਟੇ ਹੋਏ ਹਨ।
Punjabi Bollywood Tadka
ਆਪਣੇ ਪਾਕਿਸਤਾਨੀ ਐਲਬਮਜ਼ ਨਾਲ ਭਾਰਤ 'ਚ ਧੂੰਮ ਮਚਾਉਣ ਤੋਂ ਬਾਅਦ ਨੁਸਰਤ ਫਤਿਹ ਅਲੀ ਖਾਨ ਨੂੰ ਜਦੋਂ ਬਾਲੀਵੁੱਡ 'ਚ ਫਿਲਮ ਦਾ ਨਿਓਤਾ ਮਿਲਿਆ ਤਾਂ ਉਨ੍ਹਾਂ ਨੇ ਸ਼ਾਇਰ ਦੇ ਮਾਮਲਿਆਂ 'ਚ ਆਪਣੀ ਪਸੰਦ ਸਾਫ ਕਰ ਦਿੱਤੀ ਕਿ ਉਹ ਕੰਮ ਕਰਨਗੇ ਤਾਂ ਸਿਰਫ ਜਾਵੇਦ ਅਖਤਰ ਸਾਹਿਬ ਨਾਲ। ਇਸ ਤਰ੍ਹਾਂ ਦੋ ਮੁਲਕਾਂ ਦੇ ਦੋ ਵੱਡੇ ਫਨਕਾਰਾਂ ਦਾ ਸੰਗਮ ਹੋਇਆ ਅਤੇ ਐਲਬਮ ਨਿਕਲਿਆ 'ਸੰਗਮ'।
Punjabi Bollywood Tadka'ਸੰਗਮ' ਦਾ ਹਿੱਟ ਗੀਤ ਸੀ 'ਆਫਰੀਨ ਆਫਰੀਨ'। ਜਾਵੇਦ ਅਖਤਰ ਦੇ ਬੋਲਾਂ ਨੂੰ ਨੁਸਰਤ ਫਤਿਹ ਅਲੀ ਖਾਨ ਨੇ ਇਸ ਗੀਤ ਨੂੰ ਅਜਿਹੀ ਰਵਾਨਗੀ ਦਿੱਤੀ ਹੈ ਕਿ ਗੀਤ ਖਤਮ ਹੋਣ ਦਾ ਬਾਅਦ ਵੀ ਇਸ ਦਾ ਨਸ਼ਾ ਨਹੀਂ ਟੁੱਟਦਾ, ਜਿਸ ਸਮੇਂ ਨੁਸਰਤ ਫਤਿਹ ਅਲੀ ਖਾਨ ਦਾ ਨਾਂ ਦੁਨੀਆ 'ਚ ਸਿਰ ਚੜ੍ਹ ਕੇ ਬੋਲ ਰਿਹਾ ਸੀ। ਉਸ ਸਮੇਂ ਉਨ੍ਹਾਂ ਦੇ ਭਤੀਜੇ ਰਾਹਤ ਫਤਿਹ ਅਲੀ ਖਾਨ ਉਨ੍ਹਾਂ ਤੋਂ ਗਾਇਕ ਦੀਆਂ ਬਾਰੀਕੀਆਂ ਸਿੱਖ ਰਹੇ ਸਨ। ਜਦੋਂ ਵੀ ਨੁਸਰਤ ਕਿਤੇ ਵੀ ਪ੍ਰੋਗਰਾਮ ਪੇਸ਼ ਕਰਦੇ ਤਾਂ ਰਾਹਤ ਦਾ ਕੰਮ ਸਿਰਫ ਅਲਾਪ ਦੇਣਾ ਹੁੰਦਾ ਸੀ।
Punjabi Bollywood Tadka


Tags: Nusrat Fateh Ali KhanHappy BirthdayMustt MusttUnki Gali MeinAllah Hoo Allah Hoo

About The Author

manju bala

manju bala is content editor at Punjab Kesari