FacebookTwitterg+Mail

ਖੂਬਸੂਰਤ ਅਦਾਕਾਰਾ ਨੁਸਰਤ ਜਹਾਂ ਦੇ ਵਿਆਹ 'ਚ ਇਹ ਹੋਵੇਗਾ ਖਾਸ

nusrat jahan soon going to marry wedding detail love story
14 June, 2019 02:50:23 PM

ਜਲੰਧਰ (ਬਿਊਰੋ) - ਪੱਛਮੀ ਬੰਗਾਲ ਦੇ ਬਸ਼ੀਰਹਾਟ ਲੋਕਸਭਾ ਸੀਟ ਤੋਂ ਕਾਂਗਰਸੀ ਸੰਸਦ ਮੈਂਬਰ ਤੇ ਮਸ਼ਹੂਰ ਬੰਗਾਲੀ ਅਦਾਕਾਰਾ ਨੁਸਰਤ ਜਹਾਂ 19 ਤੋਂ 21 ਜੂਨ ਦੇ ਵਿਚ ਵਿਆਹ ਕਰਨ ਵਾਲੀ ਹੈ। ਉਨ੍ਹਾਂ ਦਾ ਵਿਆਹ ਕਲਕੱਤਾ ਦੇ ਬਿਜ਼ਨਸਮੈਨ ਨਿਖਿਲ ਜੈਨ ਨਾਲ ਹੋਣ ਜਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਨੁਸਰਤ ਨੂੰ ਸਭ ਤੋਂ ਸੋਹਣੀ ਸੰਸਦ ਮੈਂਬਰ ਮੰਨਿਆ ਜਾਂਦਾ ਹੈ। 29 ਸਾਲਾਂ ਦੀ ਨੁਸਰਤ ਤੇ ਨਿਖਿਲ ਦਾ ਵਿਆਹ ਤੁਰਕੀ ਦੇ ਬੋਡਰਮ 'ਚ ਹੋਵੇਗਾ। 

Punjabi Bollywood Tadka

ਮੀਡੀਆ ਰਿਪੋਰਟਸ ਮੁਤਾਬਕ ਵਿਆਹ 19 ਤੋਂ 21 ਜੂਨ ਦੌਰਾਨ ਹੋਵੇਗਾ। 16 ਜੂਨ ਨੂੰ ਨੁਸਰਤ ਆਪਣੇ ਪਰਿਵਾਰ ਤੇ ਦੋਸਤਾਂ-ਮਿਤਰਾਂ ਨਾਲ ਤੁਰਕੀ ਲਈ ਰਵਾਨਾ ਹੋਵੇਗੀ। 17 ਜੂਨ ਨੂੰ ਪ੍ਰੀ-ਵੈਡਿੰਗ ਸੈਰਾਮੈਨੀ ਤੇ 18 ਜੂਨ ਨੂੰ ਮਹਿੰਦੀ ਤੇ ਸੰਗੀਤ ਦੀ ਰਮਮ ਕੀਤੀ ਜਾਵੇਗੀ। ਨੁਸਰਤ ਦੇ ਵਿਆਹ 'ਚ ਟਾਲੀਵੁੱਡ ਦੇ ਕਈ ਕਲਾਕਾਰ ਸ਼ਿਰਕਤ ਕਰਨਗੇ। ਤੁਰਕੀ 'ਚ ਵਿਆਹ ਤੋਂ ਬਾਅਦ ਇਹ ਜੋੜੀ ਆਪਣੀ ਰਿਸੈਪਸ਼ਨ ਪਾਰਟੀ ਇੰਡੀਆ 'ਚ ਵੀ ਕਰਨਗੇ।

Punjabi Bollywood Tadka

ਨੁਸਰਤ ਦੀ ਲਵ ਸਟੋਰੀ ਬਾਰੇ ਕਿਹਾ ਜਾਂਦਾ ਹੈ ਕਿ ਦੋਵਾਂ ਦੀ ਮੁਲਾਕਾਤ ਪਿਛਲੇ ਸਾਲ ਦੁਰਗਾ ਪੂਜਾ ਦੌਰਾਨ ਹੋਈ ਸੀ। ਉਸ ਤੋਂ ਬਾਅਦ ਹੀ ਦੋਵੇ ਕਾਫੀ ਮਹੀਨੇ ਰਿਲੇਸ਼ਨ 'ਚ ਰਹੇ ਤੇ ਹੁਣ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਨੁਸਰਤ ਬੰਗਾਲੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਨੇ ਸਾਲ 2011 'ਚ ਫਿਲਮ 'ਸ਼ੋਤਰੂ' ਨਾਲ ਡੈਬਿਊ ਕੀਤਾ ਸੀ। ਇਸ ਤੋਂ ਬਾਅਦ 'ਖੋਕਾ 420', 'ਖਿਲਾੜੀ', 'ਜਮਾਈ 420', 'ਲਵ ਐਕਸਪ੍ਰੈਸ','ਕ੍ਰਿਸਕ੍ਰਾਸ' ਤੇ 'ਨਕਾਬ' ਫਿਲਮਾਂ 'ਚ ਕੰਮ ਕੀਤਾ।

Punjabi Bollywood Tadka


Tags: Nusrat JahanTMC MPWeddingActressLatest Update

Edited By

Lakhan

Lakhan is News Editor at Jagbani.