FacebookTwitterg+Mail

ਦਾਦੇ ਦੀ ਪ੍ਰੇਅਰ ਮੀਟ 'ਚ ਰੋਂਦੀ ਰਹੀ ਨਿਆਸਾ, ਪਿਤਾ ਅਜੇ ਦੇਵਗਨ ਨੇ ਇੰਝ ਸੰਭਾਲਿਆ

nysa devgan breaks down at her grandfather veeru devgan s prayer meet
31 May, 2019 11:03:41 AM

ਮੁੰਬਈ(ਬਿਊਰੋ)— ਅਜੇ ਦੇਵਗਨ ਦੇ ਪਿਤਾ ਵੀਰੂ ਦੇਵਗਨ ਦੀ ਸ਼ੌਕ ਸਭਾ 'ਚ ਪੂਰਾ ਦੇਵਗਨ ਪਰਿਵਾਰ ਇਕੱਠੇ ਨਜ਼ਰ ਆਇਆ ਅਤੇ ਇਸ ਦੌਰਾਨ ਦਾਦਾ ਜੀ ਦੀ ਸ਼ੌਕ ਸਭਾ 'ਚ ਅਜੇ ਦੇਵਗਨ ਦੀ ਧੀ ਨਿਆਸਾ ਦੇਵਗਨ ਕਾਫੀ ਭਾਵੁਕ ਦਿਸੀ। ਵੀਰਵਾਰ ਨੂੰ ਆਯੋਜਿਤ ਹੋਈ ਪ੍ਰੇਅਰ ਮੀਟ ਦੀਆਂ ਤਸਵੀਰਾਂ 'ਚ ਨਿਆਸਾ ਦੇਵਗਨ ਅੱਥਰੂ ਪੂੰਝਦੀ ਨਜ਼ਰ ਆਈ। ਇਸ ਦੌਰਾਨ ਅਜੇ ਦੇਵਗਨ ਨੇ ਉਸ ਨੂੰ ਸੰਭਾਲਿਆ।
Punjabi Bollywood Tadka
ਦੱਸ ਦੇਈਏ ਕਿ ਅਜੇ ਦੇਵਗਨ ਅਤੇ ਕਾਜੋਲ ਦੀ ਧੀ ਨਿਆਸਾ ਦੇਵਗਨ ਸਿੰਗਾਪੁਰ 'ਚ ਪੜ੍ਹਾਈ ਕਰ ਰਹੀ ਹੈ। ਅਜੇ ਦਾ ਬੇਟਾ ਯੁੱਗ ਦੇਵਗਨ ਪ੍ਰੇਅਰ ਮੀਟ 'ਚ ਨਜ਼ਰ ਨਹੀਂ ਆਇਆ। 27 ਮਈ ਨੂੰ ਵੀਰੂ ਦੇਵਗਨ ਦੇ ਦਿਹਾਂਤ ਨਾਲ ਦੇਵਗਨ ਪਰਿਵਾਰ ਕਾਫੀ ਦੁੱਖੀ ਹੈ। ਸੰਸਕਾਰ ਦੇ ਦਿਨ ਕਾਜੋਲ ਸਹੁਰੇ ਦੇ ਜਾਣ ਨਾਲ ਕਾਫੀ ਭਾਵੁਕ ਨਜ਼ਰ ਆਈ।

Punjabi Bollywood Tadka
ਪ੍ਰੇਅਰ ਮੀਟ 'ਚ ਸ਼ਰਧਾਂਜਲੀ ਦੇਣ ਲਈ ਬਾਲੀਵੁੱਡ ਦੇ ਵੱਡੇ ਸਿਤਾਰੇ ਪਹੁੰਚੇ। ਚੰਕੀ ਪਾਂਡੇ, ਮਹਿਮਾ ਚੌਧਰੀ, ਕਬੀਰ ਬੇਦੀ ਅਤੇ ਕਈ ਹੋਰ ਸਿਤਾਰੇ ਵੀਰੂ ਦੇਵਗਨ ਦੀ ਪ੍ਰੇਅਰ ਮੀਟ 'ਚ ਪਹੁੰਚੇ। ਅਜੇ ਦੇਵਗਨ ਦੇ ਪਿਤਾ ਦੀ ਮੌਤ ਨਾਲ ਸਦਮੇ 'ਚ ਗਏ ਅਮਿਤਾਭ ਬੱਚਨ ਵੀ ਪ੍ਰੇਅਰ ਮੀਟ 'ਚ ਬੇਟੇ ਅਭਿਸ਼ੇਕ ਨਾਲ ਪਹੁੰਚੇ।
Punjabi Bollywood Tadka
ਵੀਰੂ ਦੇਵਗਨ ਦੀ ਮੌਤ ਤੋਂ ਬਾਅਦ ਇੰਡਸਟਰੀ ਹੁਣ ਤੱਕ ਸਦਮੇ 'ਚ ਹੈ। ਅਮਿਤਾਭ ਬੱਚਨ ਉਨ੍ਹਾਂ ਲੋਕਾਂ 'ਚੋਂ ਹਨ ਜੋ ਵੀਰੂ ਦੇਵਗਨ ਦੇ ਬਹੁਤ ਕਰੀਬ ਸਨ। ਵੀਰੂ ਦੇਵਗਨ ਦੇ ਜਾਣ ਨਾਲ ਅਮਿਤਾਭ ਨੂੰ ਵੱਡਾ ਝਟਕਾ ਲੱਗਾ ਹੈ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

 


Tags: Nysa DevganVeeru DevganPrayer MeetAjay DevganBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.