FacebookTwitterg+Mail

ਦਾਦੇ ਦੇ ਦਿਹਾਂਤ ਤੋਂ ਅਗਲੇ ਦਿਨ ਸਲੂਨ ਜਾਣ 'ਤੇ ਟਰੋਲ ਹੋਈ ਅਜੇ ਦੀ ਧੀ

nysa devgan bullied online for visiting salon post
29 May, 2019 04:36:05 PM

ਮੁੰਬਈ (ਬਿਊਰੋ) : ਬਾਲੀਵੁੱਡ ਐਕਟਰ ਅਜੇ ਦੇਵਗਨ ਤੇ ਕਾਜੋਲ ਦੀ ਧੀ ਨਿਆਸਾ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਖੂਬ ਟਰੋਲ ਹੋ ਰਹੀ ਹੈ। ਵਜ੍ਹਾ ਹੈ ਦਾਦਾ ਵੀਰੂ ਦੇਵਗਨ ਦੇ ਦਿਹਾਂਤ ਦੇ ਅਗਲੇ ਦਿਨ ਹੀ ਉਸ ਦਾ ਸਲੂਨ 'ਚ ਨਜ਼ਰ ਆਉਣਾ। ਵੀਰੂ ਦੇਵਗਨ ਦੇ ਅੰਤਿਮ ਸੰਸਕਾਰ ਤੋਂ ਇਕ ਦਿਨ ਬਾਅਦ ਉਨ੍ਹਾਂ ਦੀ ਪੋਤੀ ਯਾਨੀ ਨਿਆਸਾ ਦੇਵਗਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka
ਸਾਹਮਣੇ ਆਈਆਂ ਤਸਵੀਰਾਂ 'ਚ ਅਜੇ ਧੀ ਬਰਾਊਨ ਕਾਰਗੋ ਪੈਂਟ, ਵਾਈਟ ਟੌਪ ਤੇ ਵਾਈਟ ਸਨੀਕਰਸ 'ਚ ਕੈਮਰੇ ਨੂੰ ਦੇਖ ਕੇ ਮੁਸਕਰਾਉਂਦੀ ਨਜ਼ਰ ਆਈ। ਯੂਜ਼ਰਸ ਇਸ ਤਸਵੀਰ ਨੂੰ ਲੈ ਕੇ ਨਿਆਸਾ ਦੀ ਖੂਬ ਆਲੋਚਨਾ ਕਰ ਰਹੇ ਹਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਬਾਲੀਵੁੱਡ ਸਿਤਾਰੇ ਅੰਦਰ ਸੰਵੇਦਨਾਵਾਂ ਹੀ ਖਤਮ ਹੋ ਗਈਆਂ ਹਨ। ਇਕ ਯੂਜ਼ਰਸ ਨੇ ਕੁਮੈਂਟ ਕੀਤਾ ਕਿ 'ਹਾਲੇ ਦਾਦਾ ਦਾ ਦਿਹਾਂਤ ਹੋਇਆ ਅਤੇ ਇਸ ਤੋਂ ਬਾਅਦ ਵੀ ਤੂੰ ਸਲੂਨ ਸੈਸ਼ਨ ਲਈ ਚਲੀ ਗਈ।'' ਇਕ ਹੋਰ ਯੂਜ਼ਰਸ ਨੇ ਲਿਖਿਆ, ''ਬਹੁਤ ਨਿਰਾਸ਼ਾਜਨਕ ਤੁਸੀਂ ਕੁਝ ਦਿਨ ਬਾਅਦ ਵੀ ਸਲੂਨ ਦਾ ਸਕਦੇ ਸੀ।''

Punjabi Bollywood Tadka
ਦੱਸਣਯੋਗ ਹੈ ਕਿ ਅਜੇ ਦੇਵਗਨ ਦੇ ਪਿਤਾ ਤੇ ਬਾਲੀਵੁੱਡ ਦੇ ਮਸ਼ਹੂਰ ਐਕਸ਼ਨ ਡਾਇਰੈਕਟਰ ਵੀਰੂ ਦੇਵਗਨ ਦਾ 27 ਮਈ ਨੂੰ ਦਿਹਾਂਤ ਹੋਇਆ ਸੀ। ਉਨ੍ਹਾਂ ਦੇ ਅੰਤਿਮ ਸੰਸਕਾਰ 'ਤੇ ਫਿਲਮ ਇੰਡਸਟਰੀ ਦੀਆਂ ਕਈ ਹਸਤੀਆਂ ਸ਼ਾਮਲ ਹੋਈਆਂ ਸਨ। ਇਸ ਦੌਰਾਨ ਕਾਜੋਲ ਦਾ ਇਕ ਵੀਡੀਓ ਵਾਇਰਲ ਹੋਇਆ ਸੀ, ਜਿਸ 'ਚ ਉਹ ਆਪਣੇ ਸੁਹਰੇ ਦੇ ਦਿਹਾਂਤ 'ਤੇ ਫੁੱਟ-ਫੁੱਟ ਕੇ ਰੋ ਰਹੀ ਹੈ ਅਤੇ ਐਸ਼ਵਰਿਆ ਰਾਏ ਬੱਚਨ ਉਸ ਨੂੰ ਸਹਾਰਾ ਦਿੰਦੀ ਨਜ਼ਰ ਆ ਰਹੀ ਹੈ।  

Punjabi Bollywood Tadka


Tags: Ajay DevganNysa DevganVisiting SalonPostGrandfatherVeeru DevganDeath

Edited By

Sunita

Sunita is News Editor at Jagbani.