FacebookTwitterg+Mail

ਯੋ ਯੋ ਹਨੀ ਸਿੰਘ ਨੂੰ 'ਦਿਲ ਚੋਰੀ' ਲਈ ਮਿਲਿਆ ਇਹ ਐਵਾਰਡ

o yo honey singh received award
22 February, 2019 02:24:27 PM

ਜਲੰਧਰ(ਬਿਊਰੋ)- ਸੰਗੀਤ ਦੀ ਦੁਨੀਆ 'ਚ ਯੋ ਯੋ ਹਨੀ ਸਿੰਘ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਮੁੰਬਈ 'ਚ ਹਾਲ ਹੀ 'ਚ ਆਯੋਜਿਤ ਸੰਗੀਤ ਪੁਰਸਕਾਰ 'ਚ ਹਨੀ ਸਿੰਘ ਨੇ ਚਾਰਟਬਸਟਰ ਗੀਤ 'ਦਿਲ ਚੋਰੀ' ਲਈ ਸਾਂਗ ਆਫ ਦਿ ਈਅਰ ਐਵਾਰਡ ਆਪਣੇ ਨਾਮ ਕਰ ਲਿਆ ਹੈ। 'ਦਿਲ ਚੋਰੀ' ਨਾਲ 2018 'ਚ ਸ਼ਾਨਦਾਰ ਵਾਪਸੀ ਕਰਨ ਵਾਲੇ ਯੋ ਯੋ ਹਨੀ ਸਿੰਘ 'ਛੋਟੇ-ਛੋਟੇ ਪੈੱਗ', 'ਦਿਲ ਚੋਰੀ' ਵਰਗੇ ਚਾਰਟਬਸਟਰ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਕਮਬੈਕ ਵੀਡੀਓ 'ਮੱਖਣਾ' ਨੂੰ ਯੂਟਿਊਬ 'ਤੇ 100 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਸੀ।

Punjabi Bollywood Tadka
ਯੋ ਯੋ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਦਿਲ ਛੂਹ ਲੈਣ ਵਾਲੀ ਤਸਵੀਰ ਸਾਂਝੀ ਕੀਤੀ ਹੈ ਜਿੱਥੇ ਉਨ੍ਹਾਂ ਦੀ ਮਾਂ ਅਤੇ ਉਨ੍ਹਾਂ ਦੀ ਸੱਸ ਆਪਣੇ ਹੱਥਾਂ 'ਚ ਹਨੀ ਸਿੰਘ ਦੁਆਰਾ 'ਦਿਲ ਚੋਰੀ' ਲਈ ਜਿੱਤੇ ਗਏ 'ਸਾਂਗ ਆਫ ਦਿ ਈਅਰ' ਦਾ ਇਨਾਮ ਫੜ੍ਹੇ ਹੋਏ ਨਜ਼ਰ ਆ ਰਹੀਆਂ ਹਨ। ਤਸਵੀਰ ਸਾਂਝਾ ਕਰਦੇ ਹੋਏ ਯੋ ਯੋ ਹਨੀ ਸਿੰਘ ਨੇ ਲਿਖਿਆ,''Dil Chori got Song of The Year Award my mom n mom in law so happy!! #yoyohoneysinghfans #mirchimusicawards2018 #yoyohoneysingh" ਵਰਕ ਫਰੰਟ ਦੀ ਗੱਲ ਕਰੀਏ ਤਾਂ ਯੋ ਯੋ ਹਨੀ ਸਿੰਘ ਇਸ ਸਮੇਂ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ। ਇਸ ਦੇ ਲਈ ਉਹ ਕਾਫੀ ਮਿਹਨਤ ਕਰ ਰਹੇ ਹਨ।


Tags: Yo Yo Honey Singh Dil Chori Song Of The Year Punjabi Music Video Pollywood Khabar ਪਾਲੀਵੁੱਡ ਸਮਾਚਾਰ ਮਿਊਜ਼ਿਕ ਅਪਡੇਟਸ

Edited By

Manju

Manju is News Editor at Jagbani.