ਮੁੰਬਈ (ਬਿਊਰੋ)— ਪਿੱਛਲੇ ਹਫਤੇ ਸਿਨੇਮਾਘਰਾਂ ਚ' ਰਿਲੀਜ਼ ਹੋਈ ਵਰੁਣ ਧਵਨ ਦੀ ਫਿਲਮ 'ਅਕਤੂਬਰ' ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰ ਰਹੀ ਹੈ। ਇਸ ਫਿਲਮ ਨੂੰ ਫੈਨਜ਼ ਵਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ ਪਹਿਲੇ ਦਿਨ ਸ਼ੁਕਰਵਾਰ 5.04 ਕਰੋੜ, ਦੂਜੇ ਦਿਨ ਸ਼ਨੀਵਾਰ 7.47 ਕਰੋੜ, ਤੀਜੇ ਦਿਨ ਐਤਵਾਰ 7.47 ਕਰੋੜ, ਚੋਥੇ ਦਿਨ ਸੋਮਵਾਰ 2.70 ਕਰੋੜ, 5ਵੇਂ ਦਿਨ ਮੰਗਲਵਾਰ 2.61 ਕਰੋੜ, 6ਵੇਂ ਦਿਨ 2.43 ਕਰੋੜ ਅਤੇ ਵੀਰਵਾਰ 2.25 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ਨੇ ਬਾਕਸ ਆਫਿਸ 'ਤੇ 7 ਦਿਨ 'ਚ 30.24 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਟਰੇਡ ਐਨਾਲਿਸਟ ਤਰਣ ਆਦਰਸ਼ ਨੇ ਟਵੀਟ ਰਾਹੀਂ ਫਿਲਮ ਦੀ ਕਮਾਈ ਦੇ ਅੰਕੜੇ ਸ਼ੇਅਰ ਕੀਤੇ ਹਨ।
ਦੱਸਣਯੋਗ ਹੈ ਕਿ 'ਅਕਤੂਬਰ' ਦਾ ਨਿਰਦੇਸ਼ਨ ਸ਼ੁਜੀਤ ਸਰਕਾਰ ਨੇ ਕੀਤਾ ਹੈ। ਫਿਲਮ 'ਚ ਲੀਡ ਅਭਿਨੇਤਰੀ ਦੇ ਤੌਰ 'ਤੇ ਬੰਨਿਤਾ ਸੰਧੂ ਅਹਿਮ ਭੂਮਿਕਾ 'ਚ ਹੈ। ਇਸ ਫਿਲਮ ਨੂੰ ਭਾਰਤ 'ਚ 1,683 ਅਤੇ ਓਵਰਸੀਜ਼ 'ਚ 6,25 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫਿਲਮ ਦਾ ਬਜਟ 30 ਕਰੋੜ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਉਮੀਦ ਕਰਦੇ ਹਾਂ ਕਿ ਫਿਲਮ ਆਉਣ ਵਾਲੇ ਦਿਨਾਂ 'ਚ ਬਾਕਸ ਆਫਿਸ 'ਤੇ ਚੰਗਾ ਕਾਰੋਬਾਰ ਕਰਨ 'ਚ ਸਫਲ ਰਹੇਗੀ।