FacebookTwitterg+Mail

ਗਿੱਪੀ ਗਰੇਵਾਲ ਦੀ ਫਿਲਮ 'ਡਾਕਾ' ਦਾ ਪੋਸਟਰ ਆਊਟ

official poster of daaka latest
17 August, 2019 04:25:11 PM

ਜਲੰਧਰ (ਬਿਊਰੋ) — ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਗਿੱਪੀ ਗਰੇਵਾਲ ਨੇ ਗਾਇਕੀ, ਅਦਾਕਾਰੀ ਤੇ ਫਿਲਮਾਂ ਦੇ ਲੇਖਣ ਤੋਂ ਨਿਰਦੇਸ਼ਨ ਹਰ ਇਕ ਕਿੱਤੇ 'ਚ ਕਾਮਯਾਬੀ ਹਾਸਲ ਕੀਤੀ ਹੈ। 'ਅਰਦਾਸ ਕਰਾਂ' ਨਾਲ ਫਿਲਮ ਇੰਡਸਟਰੀ 'ਚ ਵੱਖਰੀ ਛਾਪ ਛੱਡਣ ਵਾਲੇ ਗਿੱਪੀ ਗਰੇਵਾਲ ਨੇ ਆਪਣੀ ਐਕਸ਼ਨ ਡਰਾਮਾ ਫਿਲਮ 'ਡਾਕਾ' ਦਾ ਆਫੀਸ਼ੀਅਲ ਪੋਸਟਰ ਸ਼ੇਅਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਤੇ ਗਿੱਪੀ ਗਰੇਵਾਲ ਸਟਾਰਰ ਇਹ ਫਿਲਮ ਬਲਜੀਤ ਸਿੰਘ ਦਿਓ ਦੇ ਨਿਰਦੇਸ਼ਨ 'ਚ ਫਿਲਮਾਈ ਗਈ ਹੈ। ਜਦੋਂਕਿ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇਅ ਗਿੱਪੀ ਗਰੇਵਾਲ ਦਾ ਹੀ ਹੈ ਅਤੇ ਪ੍ਰੋਡਿਊਸਰ ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ ਹਨ। 


ਦੱਸ ਦਈਏ ਜ਼ਰੀਨ ਖਾਨ ਨਾਲ ਗਿੱਪੀ ਗਰੇਵਾਲ ਦੀ ਇਹ ਦੂਜੀ ਫਿਲਮ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਗਿੱਪੀ ਜ਼ਰੀਨ ਨਾਲ 'ਜੱਟ ਜੇਮਸ ਬੌਂਡ' ਨਾਂ ਦੀ ਫਿਲਮ 'ਚ ਵੀ ਕੰਮ ਕਰ ਚੁੱਕੇ ਹਨ। ਫਿਲਮ ਦੇ ਪੋਸਟਰ 'ਚ ਗਿੱਪੀ ਗਰੇਵਾਲ ਦਾ ਚਿਹਰਾ ਕੱਪੜੇ ਨਾਲ ਢੱਕਿਆ ਹੋਇਆ ਹੈ, ਜਿਹੜਾ ਕਿ ਫਿਲਮ ਦੇ ਟਾਈਟਲ ਡਾਕਾ ਨੂੰ ਦਰਸਾ ਰਿਹਾ ਹੈ। ਇਹ ਫਿਲਮ 1 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।


Tags: Punjabi MovieDaakaGippy GrewalZareen khanOfficial PosterPunjabi Celebrity

Edited By

Sunita

Sunita is News Editor at Jagbani.