FacebookTwitterg+Mail

'ਭਾਰਤ' ਦੇ ਟੀਜ਼ਰ 'ਚ ਸਲਮਾਨ ਨੇ ਬਦਲੇ ਕਈ ਰੂਪ, ਵੀਡੀਓ ਵਾਇਰਲ

official teaser bharat
25 January, 2019 03:46:01 PM

ਮੁੰਬਈ (ਬਿਊਰੋ) : ਬਾਲੀਵੁੱਡ ਸੁਪਰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਸਟਾਰਰ ਫਿਲਮ 'ਭਾਰਤ' ਦਾ ਟੀਜ਼ਰ ਰਿਲਜ਼ੀ ਹੋ ਚੁੱਕਿਆ ਹੈ। ਟੀਜ਼ਰ 'ਚ ਸਲਮਾਨ ਖਾਨ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ। ਫਿਲਮ ਦੇ ਨਾਂ 'ਤੇ ਸ਼ੁਰੂ ਤੋਂ ਹੀ ਕਾਫੀ ਸਸਪੈਂਸ ਬਣਿਆ ਹੋਇਆ ਸੀ। ਟੀਜ਼ਰ 'ਚ ਇਹ ਤਾਂ ਸਾਫ ਹੋ ਗਿਆ ਹੈ ਕਿ ਸਲਮਾਨ ਖਾਨ ਦਾ ਨਾਂ 'ਭਾਰਤ' ਹੈ, ਜਿਸ ਨਾਲ ਉਹ ਜਾਤੀ ਧਰਮ ਅਤੇ ਗੋਤ ਦਾ ਨਾਂ ਲਾ ਕੇ ਭਾਰਤ ਵਰਗੇ ਵੱਡੇ ਨਾਂ ਦਾ ਮਾਣ ਨਹੀਂ ਘਟਾ ਸਕਦੇ। ਫਿਲਮ 'ਚ ਐਕਸ਼ਨ, ਦੇਸ਼ ਭਗਤੀ, ਅਤੇ ਰੋਮਾਂਸ ਸਭ ਤਰਾਂ ਦਾ ਤੜਕਾ ਦੇਖਣ ਨੂੰ ਮਿਲਣ ਵਾਲਾ ਹੈ।

 
ਦੱਸ ਦਈਏ ਕਿ ਸਲਮਾਨ ਖਾਨ ਇਸ ਟੀਜ਼ਰ 'ਚ ਕਈ ਰੂਪ ਬਦਲਦੇ ਨਜ਼ਰ ਆ ਰਹੇ ਹਨ। ਅਲੀ ਅੱਬਾਸ ਜ਼ਫਰ ਦੇ ਨਿਰਦੇਸ਼ਨ 'ਚ ਬਣੀ 'ਭਾਰਤ' ਫਿਲਮ ਇਸ ਸਾਲ ਈਦ ਨੂੰ ਸਿਨੇਮਾਘਰਾਂ 'ਚ ਦੇਖਣ ਨੂੰ ਮਿਲੇਗੀ। 'ਭਾਰਤ' ਫਿਲਮ 'ਚ ਕੈਟਰੀਨਾ ਕੈਫ, ਤੱਬੂ, ਜੈਕੀ ਸ਼ਰਾਫ, ਦਿਸ਼ਾ ਪਾਟਾਨੀ ਅਤੇ ਸੁਨੀਲ ਗਰੋਵਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਅਕਸਰ ਹੀ ਬਾਕਸ ਆਫਿਸ 'ਤੇ ਕਮਾਲ ਕਰਦੀ ਰਹੀ ਹੈ। ਦੇਖਣਾ ਹੋਵੇਗਾ ਇਹ ਜੋੜੀ ਇਸ ਵਾਰ ਦਰਸ਼ਕਾਂ ਦੀਆਂ ਉਮੀਦਾਂ 'ਤੇ ਖਰੀ ਉੱਤਰਦੀ ਹੈ ਜਾਂ ਨਹੀਂ।


Tags: Salman Khan Official Teaser Bharat Katrina Kaif Disha Patani

Edited By

Sunita

Sunita is News Editor at Jagbani.