ਲਾਸ ਏਂਜਲਸ(ਬਿਊਰੋ)— ਮਾਡਲ ਓਲੀਵੀਆ ਕਲਪੋ ਖੁਦ ਨੂੰ 'ਅੰਡਰ ਡ੍ਰੈਸਰ' ਨਹੀਂ ਸਗੋਂ 'ਓਵਰ ਡ੍ਰੈਸਰ' ਮੰਨਦੀ ਹੈ। ਉਸਨੂੰ ਲੱਗਦਾ ਹੈ ਕਿ ਕਿਸੇ ਪਾਰਟੀ ਜਾਂ ਆਯੋਜਨ ਵਿਚ ਕੈਜ਼ੂਅਲ ਨਜ਼ਰ ਆਉਣਾ ਬਹੁਤ ਅਜੀਬ ਹੋਵੇਗਾ।
ਖਬਰ ਮੁਤਾਬਕ ਉਸਨੇ ਕਿਹਾ ਕਿ ਉਸਨੂੰ ਨਿੱਜੀ ਤੌਰ 'ਤੇ ਚੰਗੇ ਕੱਪੜੇ ਪਾਉਣਾ ਪਸੰਦ ਹੈ ਕਿਉਂਕਿ ਉਸਨੂੰ ਕੱਪੜਿਆਂ ਨਾਲ ਪਿਆਰ ਹੈ ਅਤੇ ਉਸਨੂੰ ਖੁਦ ਨੂੰ ਰੌਚਕ ਦਿਖਾਉਣਾ ਬਹੁਤ ਪਸੰਦ ਹੈ।
ਉਸਨੇ ਕਿਹਾ ਕਿ ਕਿਸੇ ਪਾਰਟੀ ਵਿਚ ਜੇਕਰ ਤੁਸੀਂ ਕੈਜ਼ੁਅਲ ਦਿਖੋਗੇ ਓਦੋਂ ਇਹ ਅਜੀਬ ਲੱਗੇਗਾ।
ਜੇਕਰ ਤੁਹਾਨੂੰ ਸਮਝ ਨਹੀਂ ਆ ਰਹੀ ਤਾਂ ਮੇਜ਼ਬਾਨ ਤੋਂ ਪੁੱਛੋ ਕਿ ਉਹ ਕੀ ਪਹਿਨ ਰਹੇ ਹਨ ਅਤੇ ਉਸੇ ਤਰ੍ਹਾਂ ਖੁਦ ਨੂੰ ਪੇਸ਼ ਕਰੋ। ਉਤਸਵਾਂ ਦੌਰਾਨ ਉਹ ਵਿਸ਼ੇਸ਼ ਤੌਰ 'ਤੇ ਖੁਦ ਨੂੰ ਚੰਗਾ ਦਿਖਾਉਣ ਦੀ ਕੋਸ਼ਿਸ਼ ਕਰਨ ਦਾ ਆਨੰਦ ਮਾਣਦੀ ਹੈ।