ਲਾਸ ਏਂਜਲਸ(ਬਿਊਰੋ)- ਤਸਵੀਰਾਂ ’ਚ ਤੁਸੀਂ ਅਮਰੀਕੀ ਅਦਾਕਾਰਾ ਓਲੀਵੀਆ ਮੁਨ ਨੂੰ ਦੇਖ ਸਕਦੇ ਹੋ। ਉਨ੍ਹਾਂ ਨੇ ਆਪਣੀਆਂ ਤਸਵੀਰਾਂ ਇੰਸਟਾ ’ਤੇ ਸ਼ੇਅਰ ਕੀਤੀਆਂ ਹਨ। ਆਪਣੀਆਂ ਇਨੀਂ ਤਸਵੀਰਾਂ ’ਚ ਉਹ ਮਸਤੀ ਕਰਦੀ ਨਜ਼ਰ ਆ ਰਹੀ ਹੈ। ਆਪਣੀਆਂ ਮਸਤੀ ਦੀਆਂ ਤਸਵੀਰਾਂ ਉਹ ਬੇਧੜਕ ਇੰਸਟਾਗ੍ਰਾਮ ’ਤੇ ਪੋਸਟ ਕਰ ਰਹੀ ਹੈ। ਉਸ ਦੇ ਫੇਮ ਦਾ ਅੰਦਾਜ਼ਾ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਇੰਸਟਾਗ੍ਰਾਮ ’ਤੇ ਉਸ ਦੇ 2 ਮਿਲੀਅਨ ਅਤੇ 20 ਲੱਖ ਤੋਂ ਵੱਧ ਫਾਲੋਅਰਜ਼ ਹਨ। ਓਲੀਵੀਆ ਬੇਹੱਦ ਪ੍ਰਸਿੱਧ ‘ਐਕਸ ਮੈਨ’ ਸੀਰੀਜ਼ ਦੀ ਪਿਛਲੀ ਫਿਲਮ ’ਚ ਨਜ਼ਰ ਆਈ ਸੀ। ਉਸ ਦੇ ਫੈਨਜ਼ ਨੂੰ ਉਸ ਦਾ ਕਿਰਦਾਰ ਬੇਹੱਦ ਪਸੰਦ ਆਇਆ ਸੀ। ਉ¤ਥੇ ਉਸ ਨੇ ਪ੍ਰਸਿੱਧ ਅਮਰੀਕੀ ਆਨਲਾਈਨ ਚੈਨਲ ਐ¤ਚ. ਬੀ. ਓ. ਦੀ ਬੇਹੱਦ ਪ੍ਰਸਿੱਧ ਵੈ¤ਬ ਸੀਰੀਜ਼ ‘ਨਿਊਜ਼ਰੂਮ’ ’ਚ ਵੀ ਸ਼ਾਨਦਾਰ ਭੂਮਿਕਾ ਨਿਭਾਈ ਹੈ। 37 ਸਾਲ ਦੀ ਓਲੀਵੀਆ ਦੇ ਪਿਤਾ ਅਮਰੀਕੀ-ਜਰਮਨ ਮੂਲ ਦੇ ਹਨ, ਉ¤ਥੇ ਉਨ੍ਹਾਂ ਦੇ ਮਾਤਾ ਚੀਨੀ ਮੂਲ ਦੀ ਹੈ, ਜਿਸ ਦੀ ਪਰਵਰਿਸ਼ ਵਿਅਤਨਾਮ ’ਚ ਹੋਈ ਸੀ।