ਮੁੰਬਈ(ਬਿਊਰੋ)— ਓਮਪੁਰੀ ਨੂੰ ਅੱਜ ਵੀ ਉਨ੍ਹਾਂ ਦੀ ਫਿਲਮਾਂ 'ਅਰਧ-ਸੱਤਏ', 'ਆਕਰੋਸ਼' ਅਤੇ 'ਜਾਨੇ ਵੀ ਦੋ ਯਾਰੋ' ਵਰਗੀਆਂ ਫਿਲਮਾਂ 'ਚ ਵਧੀਆ ਅਭਿਨੈ ਲਈ ਯਾਦ ਕੀਤਾ ਜਾਂਦਾ ਹੈ। ਅੱਜ ਉਨ੍ਹਾਂ ਦੀ ਬਰਸੀ 'ਤੇ ਜਾਣਦੇ ਹਾਂ ਉਨ੍ਹਾਂ ਦੀਆਂ ਹੀ ਕੁਝ ਖਾਸ ਗੱਲਾਂ। ਇਸ ਫਿਲਮ ਨਾਲ ਕੀਤਾ ਸੀ ਡੈਬਿਊ ਓਮਪੁਰੀ ਨੇ ਮਰਾਠੀ ਸਿਨੇਮਾ ਨਾਲ ਇੰਡਸਟਰੀ 'ਚ ਐਂਟਰੀ ਕੀਤੀ ਸੀ। ਉਨ੍ਹਾਂ ਨੇ ਸਾਲ 1976 'ਚ ਮਰਾਠੀ ਫਿਲਮ 'ਘਾਸੀਰਾਮ ਕੋਤਵਾਲ' ਨਾਲ ਫਿਲਮਾਂ 'ਚ ਕਦਮ ਰੱਖਿਆ। ਇਸ ਫਿਲਮ ਦੀ ਖਾਸ ਗੱਲ ਇਹ ਸੀ ਕਿ ਇਸ ਦਾ ਨਿਰਦੇਸ਼ਨ ਤਿੰਨ ਡਾਇਰੈਕਟਰਸ ਮਨੀ ਕੌਲ, ਹਰੀਹਰਣ ਅਤੇ ਸਈਦ ਅਖਤਰ ਮਿਰਜ਼ਾ ਨੇ ਮਿਲ ਕੇ ਕੀਤਾ ਸੀ। ਓਮਪੁਰੀ ਨੇ ਕੀਤੀਆਂ ਹਨ 300 ਫਿਲਮਾਂ ਓਮਪੁਰੀ ਅਜਿਹੇ ਐਕਟਰ ਹਨ, ਜਿਨ੍ਹਾਂ ਨੇ ਫਿਲਮਾਂ 'ਚ ਨਾ ਸਿਰਫ ਕਿਰਦਾਰ ਨਿਭਾਇਆ ਹੈ ਸਗੋਂ ਉਨ੍ਹਾਂ 'ਚ ਜਾਣ ਵੀ ਪਾਈ। ਉਨ੍ਹਾਂ ਨੇ ਬਾਲੀਵੁੱਡ ਵਿਚ 300 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਹਨ। ਇਨ੍ਹਾਂ 'ਚੋਂ ਕੁਝ ਲਈ ਉਨ੍ਹਾਂ ਨੂੰ ਨੈਸ਼ਨਲ ਐਵਾਰਡ ਤਾਂ ਕੁਝ ਲਈ ਪਦਮਸ਼ਰੀ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਦਿਹਾਂਤ ਤੋਂ ਪਹਿਲਾਂ ਓਮਪੁਰੀ ਨੇ ਸਲਮਾਨ ਖਾਨ ਨਾਲ ਲਗਾਤਾਰ ਦੋ ਫਿਲਮਾਂ 'ਚ ਅਭਿਨੈ ਕੀਤਾ। 2015 'ਚ ਆਈ ਫਿਲਮ 'ਬਜਰੰਗੀ ਭਾਈਜਾਨ' ਅਤੇ 2017 'ਚ ਰਿਲੀਜ਼ ਹੋਈ ਫਿਲਮ ਟਿਊਬਲਾਈਟ 'ਚ ਓਮਪੁਰੀ ਆਖਰੀ ਵਾਰ ਦਿਖਾਈ ਦਿੱਤੇ ਸਨ। ਇਸ ਤੋਂ ਬਾਅਦ ਓਮ ਪੂਰੀ ਨੇ 6 ਜਨਵਰੀ 2017 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਹਾਰਟ ਅਟੈਕ ਕਾਰਨ ਓਮਪੁਰੀ ਸਾਨੂੰ ਛੱਡ ਕਰ ਚਲੇ ਗਏ ਪਰ ਅੱਜ ਵੀ ਉਹ ਆਪਣੇ ਚੰਗੇਰੇ ਅਭਿਨੈ ਦੀ ਬਦੋਲਤ ਸਾਡੇ ਦਿਲਾਂ 'ਚ ਜ਼ਿੰਦਾ ਹਨ।