FacebookTwitterg+Mail

ਓਮ ਪੁਰੀ ਦੀ ਮੌਤ 'ਤੇ ਸ਼ੱਕ ਬਰਕਰਾਰ, ਦੂਜੀ ਪਤਨੀ ਕੋਲੋਂ ਮਿਲਿਆ ਗੁਆਚਿਆ ਮੋਬਾਇਲ ਫੋਨ

om puri death
11 January, 2017 07:18:09 PM
ਮੁੰਬਈ— ਬਾਲੀਵੁੱਡ ਦੇ ਸੀਨੀਅਰ ਅਭਿਨੇਤਾ ਓਮ ਪੁਰੀ ਦੀ ਮੌਤ 'ਤੇ ਸ਼ੱਕ ਵਧਦਾ ਜਾ ਰਿਹਾ ਹੈ। ਉਨ੍ਹਾਂ ਦਾ ਫੋਨ ਪੁਲਸ ਲੱਭਣ 'ਚ ਅਸਫਲ ਰਹੀ ਸੀ। ਖਬਰਾਂ ਹਨ ਕਿ ਉਨ੍ਹਾਂ ਦਾ ਫੋਨ ਉਨ੍ਹਾਂ ਦੀ ਦੂਜੀ ਪਤਨੀ ਨੰਦਿਤਾ ਪੁਰੀ ਕੋਲੋਂ ਮਿਲਿਆ ਹੈ। ਹਾਲਾਂਕਿ ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਪੁਲਸ ਦੀ ਸ਼ੁਰੂਆਤੀ ਜਾਂਚ 'ਚ ਓਮ ਪੁਰੀ ਦਾ ਮੋਬਾਇਲ ਨਹੀਂ ਮਿਲ ਰਿਹਾ ਸੀ ਤੇ ਜਦੋਂ ਪੁਲਸ ਨੇ ਇਸ ਬਾਰੇ ਦੂਜੀ ਪਤਨੀ ਨੰਦਿਤਾ ਪੁਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਵੀ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਪੁਲਸ ਨੇ ਮੋਬਾਇਲ ਦੀ ਲੋਕੇਸ਼ਨ ਟਰੇਸ ਕਰਨੀ ਸ਼ੁਰੂ ਕੀਤੀ ਤੇ ਇਸ ਦੀ ਆਖਰੀ ਲੋਕੇਸ਼ਨ ਵਰਸੋਵਾ ਮਿਲੀ, ਜਿਥੇ ਨੰਦਿਤਾ ਰਹਿੰਦੀ ਹੈ। ਪੁਲਸ ਨੇ ਮੁੜ ਨੰਦਿਤਾ ਤੋਂ ਮੋਬਾਇਲ ਬਾਰੇ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੋਬਾਇਲ ਉਨ੍ਹਾਂ ਦੇ ਕੋਲ ਹੈ।
ਪੁਲਸ ਨੇ ਜਦੋਂ ਨੰਦਿਤਾ ਕੋਲੋਂ ਫੋਨ ਮੰਗਿਆ ਤਾਂ ਪਹਿਲਾਂ ਉਨ੍ਹਾਂ ਨੇ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਫੋਨ ਥਾਣੇ 'ਚ ਹੀ ਜਮ੍ਹਾ ਕਰੇਗੀ। ਹਾਲਾਂਕਿ ਉਸ ਨੇ ਪੁਲਸ ਨੂੰ ਫੋਨ ਸੌਂਪਣ ਤੋਂ ਪਹਿਲਾਂ ਉਸ ਨੂੰ ਫਾਰਮੇਟ ਕਰ ਦਿੱਤਾ ਸੀ। ਪੁਲਸ ਫੋਨ ਰਾਹੀਂ ਇਹ ਦੇਖਣਾ ਚਾਹੁੰਦੀ ਹੈ ਕਿ ਆਖਰੀ ਸਮੇਂ ਉਨ੍ਹਾਂ ਦੀ ਕਿਸ ਨਾਲ ਗੱਲਬਾਤ ਹੋਈ ਤੇ ਜਦੋਂ ਦਿਲ ਦਾ ਦੌਰਾ ਪਿਆ ਤਾਂ ਉਨ੍ਹਾਂ ਨੇ ਕਿਸੇ ਨੂੰ ਫੋਨ ਕੀਤਾ ਜਾਂ ਨਹੀਂ? ਪੋਸਟਮਾਰਟਮ ਰਿਪੋਰਟ 'ਚ ਡਾਕਟਰਾਂ ਦਾ ਕਹਿਣਾ ਹੈ ਕਿ ਓਮ ਪੁਰੀ ਦਾ ਗੁਰਦਾ ਸੁੰਘੜ ਗਿਆ ਸੀ, ਜਿਸ ਕਾਰਨ ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਜ਼ਿਆਦਾ ਸ਼ਰਾਬ ਪੀਣ ਕਾਰਨ ਦਿਲ ਦਾ ਦੌਰਾ ਪਿਆ ਹੈ।

Tags: ਓਮ ਪੁਰੀ Om Puri ਮੌਤ Death ਮੋਬਾਇਲ ਫੋਨ Mobile Phone