ਮੁੰਬਈ— ਬਾਲੀਵੁੱਡ ਮਸ਼ਹੂਰ ਅਭਿਨੇਤਾ ਓਮ ਪੁਰੀ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅੱਜ ਉਨ੍ਹਾਂ ਦਾ ਅੰਤਿਮ ਸਸਕਾਰ 'ਚ ਕਈ ਬਾਲੀਵੁੱਡ ਸਿਤਾਰੇ ਪਾਹੁੰਚੇ। ਉਨ੍ਹਾਂ ਦਾ ਸਸਕਾਰ ਉਨ੍ਹਾਂ ਦੇ ਬੇਟੇ ਈਸ਼ਾਨ ਨੇ ਕੀਤਾ। ਪਤਨੀ ਨੰਦਿਤਾ ਪੁਰੀ , ਸ਼ਸ਼ੀ ਕਪੂਰ, ਅਮਿਤਾਭ ਬੱਚਨ, ਗੁਲਜ਼ਾਰ, ਅਨਿਲ ਕਪੂਰ, ਅਨੁਪਮ ਖੇਰ, ਫਰਹਾਨ ਅਖਤਰ, ਅਭਿਸ਼ੇਕ ਬੱਚਨ, ਨਵਾਜ਼ੂਦੀਨ ਸਿੱਦਿਕੀ, ਪਰੇਸ਼ ਰਾਵਲ, ਸ਼ੇਖਰ ਸੁਮਨ, ਈਮਾਦ ਸ਼ਾਹ, ਸ਼ਕਤੀ ਕਪੂਰ, ਪੰਕਜ ਕਪੂਰ, ਰਣਦੀਪ ਹੂਡਾ, ਜਾਵੇਦ ਅਖਤਰ, ਸ਼ਬਾਨਾ ਆਜ਼ਮੀ ਅਤੇ ਵਿਦਿਆ ਬਾਲਨ ਸਮੇਤ ਸਿਤਾਰੇ ਉਨ੍ਹਾਂ ਦੇ ਸਸਕਾਰ 'ਤੇ ਪਾਹੁੰਚੇ।