FacebookTwitterg+Mail

ਅਕਸ਼ੈ ਤੇ ਰਣਦੀਪ ਹੁੱਡਾ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਇੰਝ ਕੀਤਾ ਯਾਦ

on saragarhi day    kesari   akshay kumar pays tribute to 21 sikh bravehearts
13 September, 2019 08:49:28 AM

ਮੁੰਬਈ (ਬਿਊਰੋ) - 12 ਸਤੰਬਰ ਨੂੰ ਉਨ੍ਹਾਂ 21 ਸਿੱਖ ਜਵਾਨਾਂ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ ਸਾਰਾਗੜ੍ਹੀ ਦੀ ਜੰਗ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ ਸੀ। ਭਾਵੇਂ ਇਸ ਲੜਾਈ 'ਚ 21 ਦੇ 21 ਜਵਾਨ ਸ਼ਹੀਦ ਹੋ ਗਏ ਸਨ ਪਰ ਇਸ ਲੜਾਈ 'ਚ ਇਹ ਜਵਾਨ ਇੰਨ੍ਹੀਂ ਬਹਾਦਰੀ ਨਾਲ ਲੜੇ ਸਨ ਕਿ 10 ਹਜ਼ਾਰ ਪਠਾਣਾਂ ਨੂੰ ਇਨ੍ਹਾਂ ਸਿੰਘਾਂ ਨੇ ਲੋਹੇ ਦੇ ਚਨੇ ਚਬਵਾ ਦਿੱਤੇ ਸਨ। ਇਹ 21 ਸਰਾਦਾਰਾਂ ਦੀ ਬਹਾਦਰੀ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਇਨ੍ਹਾਂ ਸ਼ਹੀਦ ਜਵਾਨਾਂ ਦੀ ਸ਼ਹੀਦੀ ਨੂੰ ਬਾਲੀਵੁੱਡ ਨੇ ਵੀ ਯਾਦ ਕਰਦੇ ਹੋਏ ਸਰਧਾਂਜਲੀ ਦਿੱਤੀ ਹੈ।

 

ਖਾਸ ਕਰਕੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਨੇ। ਅਕਸ਼ੈ ਕੁਮਾਰ ਨੇ ਇਨ੍ਹਾਂ ਜਵਾਨਾਂ ਨੂੰ ਯਾਦ ਕਰਦੇ ਹੋਏ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਲਿਖਿਆ ਹੈ ''My tributes to the bravehearts of the 36th Sikh Regiment, 21 Against 10,000…a sacrifice which will forever be etched in the pages of history and our hearts 🙏🏻 #SaragarhiDay।''

 

ਅਕਸ਼ੈ ਕੁਮਾਰ ਵਾਂਗ ਰਣਦੀਪ ਸਿੰਘ ਹੁੱਡਾ ਨੇ ਵੀ ਇਨ੍ਹਾਂ 21 ਸ਼ਹੀਦਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕਰਕੇ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਹੈ।

 

ਦੱਸਣਯੋਗ ਹੈ ਕਿ ਇਨ੍ਹਾਂ ਸ਼ਹੀਦਾਂ ਦੀ ਯਾਦ 'ਚ ਫਿਰੋਜ਼ਪੁਰ 'ਚ ਇਕ ਗੁਰਦੁਆਰਾ ਸਾਹਿਬ ਵੀ ਬਣਾਇਆ ਗਿਆ ਹੈ। ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ 36 ਸਿੱਖ ਰੈਜੀਮੈਂਟ ਦੇ 21 ਜਵਾਨਾਂ ਦੀ ਯਾਦ 'ਚ ਬਣਾਇਆ ਹੈ, ਜਿਨ੍ਹਾਂ ਨੇ 12  ਸਤੰਬਰ 1897 ਨੂੰ ਵਜੀਰਸਤਾਨ 'ਚ ਸਾਰਾਗੜ੍ਹੀ ਕਿਲੇ ਦੇ ਬਚਾਅ 'ਚ ਸ਼ਹੀਦੀ ਦਿੱਤੀ, ਜਦੋਂ 10 ਹਜਾਰ ਪਠਾਣਾਂ ਦੇ ਹਮਲੇ ਤੋਂ ਕਿਲੇ ਦਾ ਬਚਾਅ ਕਰ ਰਹੇ ਸਨ। ਫਿਰੋਜਸ਼ਾਹ ਵਿਖੇ 36 ਸਿੱਖ ਰੈਜੀਮੈਂਟ ਦੀ ਸਥਾਪਨਾ ਅਪ੍ਰੈਲ 1887  ਨੂੰ ਹੋਈ ਸੀ। ਕਰਨਲ ਕੁਕ ਦੀ ਕਮਾਂਡ ਹੇਠ ਜਨਵਰੀ 1897 ਨੂੰ ਰੈਜੀਮੈਂਟ ਫੋਰਟ ਲੋਕ ਹਾਰਡ ਵਿਖੇ ਭੇਜੀ ਗਈ, ਜਿਸ ਦੀਆਂ ਸਾਰਾਗੜ੍ਹੀ ਅਤੇ ਗੁਲਿਸਤਾਨ ਮਸ਼ਹੂਰ ਚੌਂਕੀਆਂ ਸਨ।

ਸਤੰਬਰ 12 ਨੂੰ ਲਗਭਗ 10  ਹਜਾਰ ਪਠਾਣਾਂ ਨੇ ਸਾਰਾਗੜ੍ਹੀ ਤੋਂ ਇਕ ਹਜ਼ਾਰ ਕਦਮ ਦੇ ਫਾਸਲੇ 'ਤੇ ਘੇਰਾਬੰਦੀ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉੱਥੇ ਸਿਰਫ 21 ਸਿੱਖ ਜਵਾਨ ਕਿਲ੍ਹੇ 'ਚ ਸਨ, ਜਿਨ੍ਹਾਂ ਨੇ ਜਵਾਬੀ ਫਾਇਰ ਕੀਤਾ ਕਿਉਂਕਿ ਬਾਹਰੀ ਮਦਦ ਸੰਭਵ ਨਹੀਂ ਸੀ। ਲੜਾਈ 7 ਘੰਟੇ ਜਾਰੀ ਰਹੀ ਅਤੇ ਫਿਰ ਸਿੱਖ ਇਕ ਇਕ ਕਰਕੇ ਸ਼ਹੀਦ ਹੁੰਦੇ ਗਏ। ਲੱਗਭਗ 2 ਵਜੇ ਫੌਜ ਦਾ ਗੋਲੀ ਸਿੱਕਾ ਖਤਮ ਹੋਣ ਲੱਗਾ ਅਤੇ ਹੋਰ ਸਪਲਾਈ ਕਰਨ ਲਈ ਕਰਨਲ ਨੂੰ ਬੇਨਤੀ ਕੀਤੀ ਗਈ। ਸਪਲਾਈ ਨਹੀਂ ਮਿਲੀ ਪਰ ਜਵਾਨਾਂ ਨੂੰ ਆਪਣੀਆਂ ਬੰਦੂਕਾਂ ਲਾਠੀ ਦੀ ਤਰ੍ਹਾਂ ਵਰਤਨੀਆਂ ਸ਼ੁਰੂ ਕਰ ਦਿੱਤੀਆਂ ਪਰ ਦੁਸ਼ਮਣ ਦੇ ਅੱਗੇ ਗੋਡੇ ਨਹੀਂ ਟੇਕੇ।


Tags: Saragarhi DayKesariAkshay KumarTribute21 Sikh BraveheartsZee StudiosRandeep Hooda

Edited By

Sunita

Sunita is News Editor at Jagbani.