FacebookTwitterg+Mail

ਗਣਪਤੀ ਵਿਸਰਜਨ ਦੌਰਾਨ ਸਿਗਰਟ ਪੀਂਦੇ ਦਿਸੇ ਸਲਮਾਨ ਖਾਨ

on the occasion of ganesh immersion bhaijaan was spotted smoking
06 September, 2019 04:55:22 PM

ਮੁੰਬਈ(ਬਿਊਰੋ)- ਸਲਮਾਨ ਖਾਨ ਦੇ ਫੈਨਜ਼ ਆਪਣੇ ਇਸ ਚਹੇਤੇ ਸਟਾਰ ਦੀ ਹਰ ਇਕ ਗੱਲ ’ਤੇ ਨਜ਼ਰ  ਰੱਖਦੇ ਹਨ। ਮੀਡੀਆ ਦੇ ਕੈਮਰਿਆਂ ਦੀਆਂ ਨਜ਼ਰਾਂ ਹਮੇਸ਼ਾ ਸਲਮਾਨ ’ਤੇ ਰਹਿੰਦੀਆਂ ਹਨ। ਵੀਰਵਾਰ ਨੂੰ ਸਲਮਾਨ ਦੀ ਭੈਣ ਅਰਪਿਤਾ ਨੇ ਗਣਪਤੀ ਦਾ ਵਿਰਸਜਨ ਕੀਤਾ ਤਾਂ ਪੂਰਾ ਪਰਿਵਾਰ ਇਸ ਮੌਕੇ ’ਤੇ ਇਕੱਠਾ ਨਜ਼ਰ ਆਇਆ। ਸਲਮਾਨ ਨੇ ਇਸ ਮੌਕੇ ’ਤੇ ਖੂਬ ਡਾਂਸ ਕੀਤਾ। ਇਸ ਵਿਚਕਾਰ ਸਲਮਾਨ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ’ਚ ਉਹ ਸਿਗਰਟ ਪੀਂਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਸਲਮਾਨ ਖਾਨ ਦਾ ਸਿਗਰਟ ਪੀਣ ਵਾਲਾ ਵੀਡੀਓ ਖੂਬ ਚਰਚਾ ’ਚ ਹੈ।
ਦੱਸਿਆ ਜਾ ਰਿਹਾ ਕਿ ਇਹ ਵੀਡੀਓ ਉਸ ਸਮੇਂ ਦਾ ਹੈ, ਜਦੋਂ ਸਲਮਾਨ ਪਰਿਵਾਰ ਨਾਲ ਗਣਪਤੀ ਦਾ ਵਿਸਰਜਨ ਕਰਨ ਗਏ ਸਨ। ਵੀਡੀਓ ’ਚ ਦਿਖਾਈ ਦੇ ਰਿਹਾ ਹੈ ਕਿ ਕੁਝ ਪੁਲਸਵਾਲੇ ਸਲਮਾਨ ਖਾਨ ਨੂੰ ਮਿਲਣ ਆਉਂਦੇ ਹਨ। ਵੀਡੀਓ ’ਚ ਅੱਗੇ ਨਜ਼ਰ ਆ ਰਿਹਾ ਹੈ ਕਿ ਸਲਮਾਨ ਕੋਲ ਉਨ੍ਹਾਂ ਦਾ ਬਾਡੀਗਾਰਡ ਸ਼ੇਰਾ ਅਤੇ ਉਨ੍ਹਾਂ ਦਾ ਕੋਈ ਕਰੀਬੀ ਖੜ੍ਹਾ ਹੈ। ਪਹਿਲਾਂ ਸਲਮਾਨ ਕੁਝ ਦੇਰ ਤੱਕ ਦੋਵਾਂ ਨਾਲ ਗੱਲ ਕਰਦੇ ਹਨ। ਉਸ ਤੋਂ ਬਾਅਦ ਅਚਨਾਕ ਸਿਗਰਟ ਕੱਢ ਕੇ ਕਸ਼ ਲਗਾਉਣ ਲੱਗਦੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਹੁਣ ਸਲਮਾਨ ਨੂੰ ਲੋਕਾਂ ਨੇ ਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।


Tags: Salman KhanSmokingVideo ViralGanpati VisarjanBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari