FacebookTwitterg+Mail

ਮਸ਼ਹੂਰ ਅਦਾਕਾਰਾ ਨੂਤਨ ਦੇ ਘਰ ਚੋਰੀ, 1 ਗ੍ਰਿਫਤਾਰ

one arrested for robbery in nutan s thane bungalow
09 February, 2020 09:49:43 AM

ਠਾਣੇ, 8 ਫਰਵਰੀ (ਭਾਸ਼ਾ)- ਠਾਣੇ ਜ਼ਿਲੇ ਦੇ ਮੁੰਬਰਾ ਇਲਾਕੇ ’ਚ ਸਵ. ਅਦਾਕਾਰਾ ਨੂਤਨ ਦੇ ਘਰੋਂ ਕਥਿਤ ਰੂਪ ’ਚ ਟੂਟੀਆਂ ਅਤੇ ਪਾਈਪ ਚੋਰੀ ਕਰਨ ’ਤੇ ਸ਼ਨੀਵਾਰ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਅਪਰਾਧ ਸ਼ਾਖਾ ਦੀ ਇਕਾਈ ਇਕ ਦੇ ਸਹਾਇਕ ਨਿਰੀਖਕ ਸੰਦੀਪ ਬਾਗੁਲ ਨੇ ਕਿਹਾ ਕਿ ਘਟਨਾ 3 ਫਰਵਰੀ ਨੂੰ ਤੜਕੇ ਵਾਪਰੀ। 3 ਲੋਕਾਂ ਨੇ ਬੰਗਲੇ ’ਚ ਤਾਇਨਾਤ 2 ਚੌਕੀਦਾਰਾਂ ਨੂੰ ਆਪਣੇ ਕਾਬੂ ’ਚ ਕੀਤਾ ਅਤੇ ਘਰ ’ਚ ਦਾਖਲ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਗੁਪਤ ਸੂਚਨਾ ਦੇ ਆਧਾਰ ’ਤੇ ਕਾਲਵੇ ਦੇ ਭਾਸਕਰ ਨਗਰ ਤੋਂ ਸੰਜੇ ਭੰਡਾਰੀ ਨੂੰ ਗ੍ਰਿਫਤਾਰ ਕੀਤਾ। ਉਸ ਨੇ ਸਾਨੂੰ ਆਪਣੇ 2 ਸਾਥੀਆਂ ਜੀਤੂ ਵਾਘਮਾਰੇ ਅਤੇ ਗਣਪਤ ਗੁਲਾਰ ਬਾਰੇ ਦੱਸਿਆ। ਦੋਵਾਂ ਨੂੰ ਫੜਨ ਦੇ ਯਤਨ ਜਾਰੀ ਹਨ। ਬਾਗੁਲ ਨੇ ਕਿਹਾ ਕਿ ਮੁੰਬਈ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।


Tags: NutanThe Mumbra PoliceCaseArrestedBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari