FacebookTwitterg+Mail

ਪੰਜਾਬੀ ਮੁਟਿਆਰਾਂ ਅਤੇ ਗੱਭਰੂਆਂ ਲਈ ਸਾਂਝ ਲੈ ਕੇ ਆਇਆ ਆਨਲਾਈਨ ਮੁਕਾਬਲਾ : ਐੱਮ.ਕੇ

online competition for punjabi girls and boys  mk
27 April, 2020 03:30:29 PM

ਜਲੰਧਰ (ਵੈੱਬ ਡੈਸਕ) - ਕਬੱਡੀ ਖਿਡਾਰੀਆਂ ਲਈ ਪਿਛਲੇ ਸਾਲ ਪਰਾਇਡ ਐਵਾਰਡ ਸਮਾਰੋਹ ਦਾ ਸਫਲ ਆਯੋਜਨ ਕਰਨ ਤੋਂ ਬਾਅਦ ਇਕ ਵਾਰ ਮੁੜ ਸਾਂਝ ਰਿਕਾਰਡ ਵਲੋਂ ਕੋਰੋਨਾ ਵਾਇਰਸ ਦੇ ਚਲਦਿਆਂ 'ਲੌਕ ਡਾਊਨ' ਹੋਣ ਕਾਰਨ ਗੱਭਰੂਆਂ ਅਤੇ ਮੁਟਿਆਰਾਂ ਵਾਸਤੇ ਇਕ ਆਨਲਾਈਨ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਸਾਂਝ ਰਿਕਾਰਡ ਵਲੋਂ ਪ੍ਰੋਗਰਾਮ ਦੇ ਮੁੱਖ ਐੱਮ.ਕੇ. ਨੇ ਦੱਸਿਆ ਕਿ ''ਸਾਂਝ ਵਲੋਂ ਆਨਲਾਈਨ ਕਰਵਾਏ ਜਾ ਰਹੇ ਪ੍ਰੋਗਰਾਮ ਵਿਚ ਪੰਜਾਬੀ ਗੱਭਰੂ ਅਤੇ ਮੁਟਿਆਰਾਂ ਦੇਸ਼-ਵਿਦੇਸ਼ 'ਚੋਂ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਇਸ ਵਿਚ ਜੇਤੂ ਮੁਟਿਆਰਾਂ ਅਤੇ ਗੱਭਰੂਆਂ ਦਾ ਐਲਾਨ ਆਨਲਾਈਨ ਵੋਟਿੰਗ ਦੇ ਜਰੀਏ ਕੀਤਾ ਜਾਵੇਗਾ।
Punjabi Bollywood Tadka
ਦੱਸਣਯੋਗ ਹੈ ਕਿ ਸਾਂਝ ਦੇ UK ਐੱਮ.ਡੀ ਸੰਜੀਵ ਬਨੋਟ ਨੇ ਦੱਸਿਆ ਹੈ ਕਿ, ''ਇਸ ਮੁਕਾਬਲੇ ਵਿਚ ਜੇਤੂਆਂ ਨੂੰ 10-10 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬੀ ਸਿੰਗਿੰਗ ਆਨਲਾਈਨ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿਚ ਜੇਤੂਆਂ ਨੂੰ ਇਕ ਗੀਤ ਕੰਪਨੀ ਵੱਲੋਂ ਅਤੇ UK ਟੂਰ ਇਨਾਮ ਵਜੋਂ ਵੀ ਦਿੱਤਾ ਜਾਵੇਗਾ।''       


Tags: UKMD Sanjeev BhanotPunjabi Singing Online CompetitionCoronavirusCovid 19Lockdown

About The Author

sunita

sunita is content editor at Punjab Kesari