FacebookTwitterg+Mail

ਲੌਕਡਾਊਨ ਨੇ ਬਦਲਿਆ ਫਿਲਮਾਂ ਰਿਲੀਜ਼ ਕਰਨ ਦਾ ਟਰੈਂਡ, ਹੁਣ ਆਨ-ਲਾਈਨ ਹੋਣਗੀਆਂ ਫਿਲਮਾਂ ਰਿਲੀਜ਼

online release of gulabo sitabo change the trend of theater in the film industry
16 May, 2020 07:56:57 AM

ਮੁੰਬਈ (ਬਿਊਰੋ) : ਨਿਰਦੇਸ਼ਕ ਸ਼ੂਜੀਤ ਸਰਕਾਰ ਨੇ ਲੌਕਡਾਊਨ ਕਾਰਨ ਹੋਈ ਅਨਿਸ਼ਚਿਤਤਾ ਅਤੇ ਆਰਥਿਕ ਸੰਕਟ ਦੇ ਮੱਦੇਨਜ਼ਰ ਇਕ ਵੱਡਾ ਫੈਸਲਾ ਲਿਆ ਹੈ। ਅਮਿਤਾਭ ਬੱਚਨ-ਆਯੁਸ਼ਮਾਨ ਖੁਰਾਣਾ ਦੀ ਕਾਮੇਡੀ ਫਿਲਮ ਹੁਣ ਐਮਜ਼ੋਨ ਪ੍ਰਾਈਮ ਵੀਡੀਓ 'ਤੇ ਸਿੱਧੇ ਆਨਲਾਈਨ ਰਿਲੀਜ਼ ਹੋਵੇਗੀ। ਇਹ ਇਕ ਵੱਡਾ ਫੈਸਲਾ ਹੈ ਕਿਉਂਕਿ ਇਸ ਫੈਸਲੇ ਨਾਲ ਸਿਨੇਮਾਘਰਾਂ ਦੀ ਹੋਂਦ 'ਤੇ ਸਵਾਲ ਉਠਾਏ ਗਏ ਹਨ? ਫਿਲਮ 'ਗੁਲਾਬੋ ਸੀਤਾਬੋ' ਦਾ ਵਰਲਡ ਪ੍ਰੀਮੀਅਰ 12 ਜੂਨ ਨੂੰ ਪ੍ਰਾਈਮ ਵੀਡਿਓ 'ਤੇ 200 ਦੇਸ਼ਾਂ ਵਿਚ ਇਕੋ ਸਮੇਂ ਹੋਣ ਜਾ ਰਿਹਾ ਹੈ। ਇਹ ਇਕ ਕਾਮੇਡੀ ਫਿਲਮ ਹੈ ਅਤੇ ਪਹਿਲੀ ਵਾਰ ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਨਾ ਇਸ ਫਿਲਮ 'ਚ ਇਕੱਠੇ ਨਜ਼ਰ ਆਉਣਗੇ। ਇਹ ਅੱਜ ਫਿਲਮ ਇੰਡਸਟਰੀ ਦੀ ਵੱਡੀ ਖਬਰ ਹੈ। ਆਯੁਸ਼ਮਾਨ ਖੁਰਾਣਾ ਨੇ ਇੰਸਟਾਗ੍ਰਾਮ 'ਤੇ ਇਹ ਖਬਰ ਦਿੰਦੇ ਹੋਏ ਲਿਖਿਆ, ਤੁਹਾਨੂੰ ਐਡਵਾਂਸ 'ਚ ਬੁੱਕ ਕਰ ਰਹੇ ਹਾਂ! ਪ੍ਰਾਈਮ ਵੀਡੀਓ 'ਤੇ ਗੁਲਾਬੋ ਸੀਤਾਬੋ ਦਾ ਪ੍ਰੀਮੀਅਰ 12 ਜੁਲਾਈ ਨੂੰ ਕੀਤਾ ਜਾਏਗਾ,।ਆ ਜਾਣਾ ਫੇਰ, ਫਸਟ ਡੇਅ, ਫਸਟ ਸਟ੍ਰੀਮ ਕਰਨ।''

ਗੁਲਾਬੋ ਸੀਤਾਬੋ ਇਕ ਸ਼ੁਰੂਆਤ ਹੈ। ਹੋਰ ਵੀ ਕਈ ਫ਼ਿਲਮਾਂ ਲਾਈਨ 'ਚ ਹਨ, ਜਿਸ ਬਾਰੇ ਖਬਰਾਂ ਹਨ ਕਿ ਤੁਸੀਂ ਆਪਣੇ ਘਰ ਆਨਲਾਈਨ ਆਉਣ ਵਾਲੀਆਂ ਹਨ। ਅਮਿਤਾਭ ਬੱਚਨ ਦੀ 'ਝੁੰਡ' ਜਿਸ 'ਚ ਉਹ ਗਰੀਬ ਬੱਚਿਆਂ ਦੇ ਫੁੱਟਬਾਲ ਕੋਚ ਬਣੇ। ਡਾਇਰੈਕਟਰ ਅਨੁਰਾਗ ਬਾਸੂ ਅਤੇ ਰਾਜਕੁਮਾਰ ਰਾਓ ਦੀ 'ਲੂਡੋ' ਹੈ। ਇਸ ਤੋਂ ਇਲਾਵਾ ਵਿਦਿਆ ਬਾਲਨ ਦੀ 'ਸ਼ਕੁੰਤਲਾ ਦੇਵੀ', ਜਾਨਹਵੀ ਕਪੂਰ ਦੀ 'ਗੁੰਜਨ ਸਕਸੈਨਾ', ਈਸ਼ਾਨ ਖੱਟਰ ਦੀ 'ਖਾਲੀ-ਪੀਲੀ', ਕਿਆਰਾ ਅਡਵਾਨੀ ਦੀ 'ਇੰਦੂ ਦੀ ਜਵਾਨੀ' ਇਹ ਸਾਰੀਆਂ ਫਿਲਮਾਂ ਥਿਏਟਰ ਦੀ ਬਜਾਏ ਆਨਲਾਈਨ ਓਟੀਟੀ ਪਲੇਟਫਾਰਮਸ ਜਿਵੇਂ ਨੈੱਟਫਲਿਕਸ, ਪ੍ਰਾਈਮ ਵੀਡੀਓ, ਹੌਟਸਟਾਰ 'ਤੇ ਰਿਲੀਜ਼ ਹੋਣਗੀਆਂ।

ਕੋਰੋਨਾ ਕਰਕੇ ਜੋ ਹਾਲਾਤ ਹਨ, ਥੀਏਟਰ ਅਗਲੇ ਕੁਝ ਮਹੀਨਿਆਂ ਲਈ ਨਹੀਂ ਖੁੱਲ੍ਹਣਗੇ। ਖੁੱਲ੍ਹਣ ਵੇਲੇ ਵੀ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਲੋਕ ਭੀੜ ਵਾਲੇ ਥੀਏਟਰ 'ਚ ਜਾਣਾ ਪਸੰਦ ਕਰਨਗੇ। ਇਸ ਲਈ ਸਿੱਧੇ ਆਨਲਾਈਨ ਫਿਲਮ ਦੀ ਰਿਲੀਜ਼ ਨਾਲ ਹਰ ਕਿਸੇ ਨੂੰ ਇਸ ਦਾ ਫਾਇਦਾ ਹੋਏਗਾ।ਪਰ ਵੱਡਾ ਖ਼ਤਰਾ ਇਹ ਹੈ ਕਿ ਜੇ ਇਹ ਟ੍ਰੇਂਡ ਸ਼ੁਰੂ ਹੋ ਗਿਆ ਤੇ ਇੱਕ ਵਾਰ ਦਰਸ਼ਕ ਇਸ ਦੇ ਆਦੀ ਹੋ ਗਏ, ਤਾਂ ਭਵਿੱਖ 'ਚ ਥੀਏਟਰ ਕਾਰੋਬਾਰ ਰੁੱਕ ਜਾਏਗਾ। ਫਿਲਮ ਡਿਸਟ੍ਰਿਬਯੂਟਰ ਕੀ ਕਰਨਗੇ?

ਖ਼ਬਰ ਤਾਂ ਇਹ ਵੀ ਆਈ ਸੀ ਕਿ ਰਣਵੀਰ ਸਿੰਘ ਦੀ ਬਿੱਗ ਬਜਟ ਫ਼ਿਲਮ '83', ਸਲਮਾਨ ਦੀ 'ਰਾਧੇ', ਅਕਸ਼ੇ ਦੀ 'ਲਕਸ਼ਮੀ ਬੰਬ' ਵੀ ਥਿਏਟਰ ਦੀ ਬਜਾਏ ਆਨਲਾਈਨ ਰਿਲੀਜ਼ ਕੀਤੀਆਂ ਜਾ ਸਕਦੀਆਂ ਹਨ। ਹਾਲਾਂਕਿ ਫਿਲਹਾਲ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ।


Tags: Online ReleaseGulabo SitaboChange the TrendTheaterFilm Industry

About The Author

sunita

sunita is content editor at Punjab Kesari