FacebookTwitterg+Mail

ਯੂਟਿਊਬ 'ਤੇ ਅਜੇ ਵੀ ਧਮਾਲਾਂ ਪਾ ਰਿਹੈ 'ਆਸਕਰ', 50 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ (ਵੀਡੀਓ)

16 May, 2016 08:43:41 PM
ਜਲੰਧਰ— 'ਕਪਤਾਨ' ਫਿਲਮ ਦਾ ਗੀਤ 'ਆਸਕਰ' ਯੂਟਿਊਬ 'ਤੇ ਧਮਾਲਾਂ ਪਾ ਰਿਹਾ ਹੈ। ਗਿੱਪੀ ਗਰੇਵਾਲ ਤੇ ਰੈਪਰ ਬਾਦਸ਼ਾਹ ਵਲੋਂ ਗਾਏ ਇਸ ਗੀਤ ਨੂੰ ਹੁਣ ਤਕ 50 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। 3 ਮਈ ਨੂੰ ਰਿਲੀਜ਼ ਹੋਇਆ ਇਹ ਗੀਤ ਹਰ ਇਕ ਦੀ ਜ਼ੁਬਾਨ 'ਤੇ ਹੈ।
ਗੀਤ ਦੇ ਬੋਲ ਜਾਨੀ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਬੀ ਪਰਾਕ ਨੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ 'ਕਪਤਾਨ' ਫਿਲਮ 20 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਤੋਂ ਇਲਾਵਾ ਮੋਨਿਕਾ ਗਿੱਲ, ਕਰਿਸ਼ਮਾ ਕੋਟਕ ਤੇ ਪੰਕਜ ਧੀਰ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ 'ਚ ਗਿੱਪੀ ਗਰੇਵਾਲ ਕਪਤਾਨ ਸਿੰਘ ਗਰੇਵਾਲ ਨਾਂ ਦੇ ਵਕੀਲ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Tags: ਕਪਤਾਨ ਆਸਕਰ ਯੂਟਿਊਬ Kaptaan Oscar Youtube