FacebookTwitterg+Mail

ਆਸਕਰ ਐਵਾਰਡਜ਼ 2019 : ਜਾਣੋ ਇਸ ਵਾਰ ਕਿਸ ਕੈਟੇਗਰੀ 'ਚ ਕਿਸ ਨੇ ਮਾਰੀ ਬਾਜ਼ੀ

oscars 2019 hollywood academy award
25 February, 2019 10:05:44 AM

ਲਾਂਸ ਏਜਲਸ (ਬਿਊਰੋ) : 91ਵੇਂ ਐਕਡਮੀ ਐਵਾਰਡਜ਼ ਯਾਨੀ ਦੁਨੀਆ ਦੇ ਸਭ ਤੋਂ ਮਸ਼ਹੂਰ ਸਿਨੇਮਾ ਐਵਾਰਡਜ਼ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਵਾਰ ਦੇ ਐਡਕਮੀ ਐਵਾਰਡ 'ਚ ਕਈ ਖਾਸ ਗੱਲਾਂ ਹਨ, ਜਿਸ 'ਚ ਇਕ ਇਹ ਇਹ ਵੀ ਹੈ ਕਿ ਇਸ ਵਾਰ ਇਸ ਐਵਾਰਡ ਸ਼ੋਅ 'ਚ ਕੋਈ ਵੀ ਹੋਸਟ ਨਹੀਂ ਹੋਵੇਗਾ। ਅਜਿਹਾ ਆਸਕਰ ਦੇ ਇਤਿਹਾਸ 'ਚ 30 ਸਾਲਾਂ ਬਾਅਦ ਹੋ ਰਿਹਾ ਹੈ। ਆਸਕਰ ਐਵਾਰਡ ਸੈਰੇਮਨੀ 'ਚ ਸ਼ਾਮਲ ਹੋਣ ਲਈ ਕਈ ਹਾਲੀਵੁੱਡ ਸਿਤਾਰੇ ਪਹੁੰਚੇ ਹਨ।

Rami Malek ਨੇ ਆਸਕਰ, ਬਣੇ ਬੈਸਟ ਐਕਟਰ

ਫਿਲਮ 'Bohemian Rhapsody' ਲਈ ਰੈਮੀ ਮਾਲੇਕ ਨੇ ਜਿੱਤਿਆ 'ਬੈਸਟ ਐਕਟਰ ਐਵਾਰਡ'। ਰੈਮੀ 'ਗੋਲਡਨ ਗਲੋਬਲ 2019' 'ਚ ਬੈਸਟ ਐਕਟਰ ਐਵਾਰਡ ਜਿੱਤ ਚੁੱਕੇ ਹਨ। 

ਓਲੀਵੀਆ ਕੋਲਮੈਨ ਨੇ ਜਿੱਤਿਆ ਆਸਕਰ, ਬਣੀ ਬੈਸਟ ਐਕਟਰੈੱਸ

ਫਿਲਮ 'The Favourite' ਲਈ ਓਵੀਲੀਆ ਕੋਲਮੈਨ ਨੇ ਜਿੱਤਿਆ ਬੈਸਟ ਅਦਾਕਾਰਾ ਦਾ ਐਵਾਰਡ। ਇਹ ਓਵੀਲੀਆ ਦਾ ਪਹਿਲਾ ਆਸਕਰ ਹੈ।

 

'ਪੀਰੀਅਡ ਐਂਡ ਆਫ ਸਨਟੇਂਸ' ਨੂੰ ਬੈਸਟ ਡਾਕੂਮੈਂਟਰੀ ਸ਼ਾਰਟ' ਆਸਕਰ ਐਵਾਰਡ

ਭਾਰਤੀ ਫਿਲਮ ਪ੍ਰੋਡਿਊਸਰ ਗੁਨੀਤ ਮੈਂਗਾ ਦੀ ਫਿਲਮ 'ਪੀਰੀਅਡ ਐਂਡ ਆਫ ਸਨਟੇਂਸ' ਨੂੰ ਬੈਸਟ ਡਾਕੂਮੈਂਟਰੀ ਸ਼ਾਰਟ' ਕੈਟੇਗਰੀ 'ਚ ਫਿਲਮ ਨੂੰ ਆਸਕਰ ਐਵਾਰਡ ਨਾਲ ਨਵਾਜਿਆ ਗਿਆ। ਇਸ ਫਿਲਮ ਨੂੰ ਰਿਆਕਤਾ ਜਹਤਾਬਚੀ ਮੈਲਿਸਾ ਬਰਟਨ ਨੇ ਨਿਰਦੇਸ਼ਨ ਕੀਤਾ ਹੈ। ਇਹ ਫਿਲਮ ਭਾਰਤ ਦੇ ਪਿਛੋਕੜ 'ਤੇ ਆਧਾਰਿਤ ਹੈ, ਜਿਸ 'ਚ ਪੀਰੀਅਡ ਦੇ ਮੁੱਦੇ ਨੂੰ ਚੁੱਕਿਆ ਗਿਆ ਹੈ।

Punjabi Bollywood Tadka

ਲੇਡੀ ਗਾਗਾ ਨੂੰ ਫਿਲਮ 'ਏ ਸਟਾਰ ਇਜ਼ ਬਾਰਨ' 'ਚ ਗਾਏ ਉਸ ਦੇ ਗੀਤ 'Shallow' ਨੂੰ ਬੈਸਟ ਓਰੀਜਨਲ ਸੌਂਗ ਕੈਟੇਗਰੀ 'ਚ ਮਿਲਿਆ ਆਸਕਰ ਐਵਾਰਡ। ਲੇਡੀ ਗਾਗਾ ਦਾ ਇਹ ਕਰੀਅਰ ਦਾ ਪਹਿਲਾ ਆਸਕਰ ਹੈ।

Punjabi Bollywood Tadka

ਡਾਇਰੈਕਟਰ ਅਲਫਾਂਸੋ ਕੁਆਰੋਨ ਨੂੰ ਆਪਣੇ ਮੈਕਸਕਿਨ ਮਾਸਟਰਪੀਸ 'ਰੋਮਾ' ਲਈ ਬੈਸਟ ਸਿਨੇਮਾਗ੍ਰਾਫੀ ਦਾ ਐਵਾਰਡ ਮਿਲਿਆ ਹੈ। ਉਹ ਪਹਿਲੇ ਅਜਿਹੇ ਡਾਇਰੈਕਟਰ ਹਨ, ਜਿਨ੍ਹਾਂ ਨੂੰ ਐਵਾਰਡ ਮਿਲਿਆ। ਇਸ ਤੋਂ ਇਲਾਵਾ ਅਲਫਾਂਸੋ ਨੂੰ 'ਰੋਮਾ' ਲਈ ਬੈਸਟ ਫੌਰੇਨ ਲੈਂਗਵੇਜ਼ ਫਿਲਮ ਐਵਾਰਡ ਵੀ ਮਿਲ ਚੁੱਕਾ ਹੈ।

Punjabi Bollywood Tadka

'Hannah Beachler and Jay Hart' ਨੂੰ ਬਲੈਕ ਪੈਂਥਰ ਲਈ ਪ੍ਰੋਡਕਸ਼ਨ ਡਿਜ਼ਾਈਨ ਲਈ ਆਸਕਰ ਐਵਾਰਡ ਮਿਲਿਆ।

Punjabi Bollywood Tadka

ਬਲੈਕ ਪੈਂਥਰ ਫਿਲਮ ਦੇ ਸ਼ਾਨਦਾਰ ਕਾਸਟਿਊਮ ਲਈ ਰੂਥ ਕਾਰਟਰ ਨੂੰ 'ਬੈਸਟ ਕਾਸਟਿਊਮ ਡਿਜ਼ਾਈਨ' ਐਵਾਰਡ ਮਿਲਿਆ।

Punjabi Bollywood Tadka

48 ਸਾਲ ਦੀ ਰੇਜੀਨਾ ਕਿੰਗ ਨੇ ਪਹਿਲਾ ਆਸਕਰ ਕੈਟੇਗਰੀ ਆਪਣੇ ਨਾਂ ਕਰ ਲਿਆ ਹੈ। ਬੈਸਟ ਸਪੋਰਟਿੰਗ ਅਦਾਕਾਰਾ ਦੇ ਐਵਾਰਡ ਨੂੰ ਉਸ ਨੇ ਫਿਲਮ 'If Beale Street Could Talk' ਲਈ ਜਿੱਤਿਆ ਹੈ।

Punjabi Bollywood Tadka


Tags: Rami Malek Bohemian Rhapsody Oscars 2019 Guneet Monga Period End of Sentence Oscars for Documentary Short Subject

Edited By

Sunita

Sunita is News Editor at Jagbani.