FacebookTwitterg+Mail

ਆਸਕਰ 2019 : 'ਗ੍ਰੀਨ ਬੁੱਕ' ਨੂੰ ਮਿਲਿਆ ਸਰਵਸ੍ਰੇਸ਼ਠ ਫਿਲਮ ਦਾ ਐਵਾਰਡ

oscars 2019 winners best picture best director
26 February, 2019 11:37:23 AM

ਲਾਸ ਏਂਜਲਸ (ਬਿਊਰੋ) — 91ਵੇਂ ਅਕੈਡਮੀ ਐਵਾਰਡ 'ਚ ਪੀਟਰ ਫਰਰੇਲੀ ਨਿਰਦੇਸ਼ਿਤ ਫਿਲਮ 'ਗ੍ਰੀਨ ਬੁੱਕ' ਨੇ 'ਰੋਮਾ', 'ਵਾਇਸ', 'ਦਿ ਫੇਵਰੇਟ' ਜਿਹੀਆਂ ਫਿਲਮਾਂ ਨੂੰ ਪਛਾੜ ਕੇ ਸਰਵਸ੍ਰੇਸ਼ਠ ਫਿਲਮ ਸ਼੍ਰੇਣੀ ਵਿਚ ਆਸਕਰ ਜਿੱਤਿਆ ਹੈ। ਉਥੇ ਹੀ ਮੈਕਸੀਕੋ ਦੇ ਨਿਰਦੇਸ਼ਕ ਅਲਫਾਂਸੋ ਕੁਰੋ ਦੀ 'ਰੋਮਾ' ਨੂੰ ਵਿਦੇਸ਼ੀ ਭਾਸ਼ਾ ਫਿਲਮ ਸ਼੍ਰੇਣੀ ਵਿਚ ਸਰਵਸ੍ਰੇਸ਼ਠ ਫਿਲਮ ਦਾ ਪੁਰਸਕਾਰ ਮਿਲਿਆ ਹੈ। 'ਰੋਮਾ' ਦੇ ਨਿਰਦੇਸ਼ਕ ਕੁਰੋ ਨੂੰ 91ਵੇਂ ਅਕੈਡਮੀ ਐਵਾਰਡ ਸਮਾਰੋਹ ਵਿਚ ਸਿਨੇਮੈਟੋਗ੍ਰਾਫੀ ਲਈ ਵੀ ਆਸਕਰ ਮਿਲਿਆ ਹੈ। 'ਬੋਹੇਮੀਯਨ ਰੈਪਸਡੀ' ਫਿਲਮ ਵਿਚ ਅਭਿਨੈ ਲਈ ਰਾਮੀ ਮਲੇਕ ਸਰਵਸ੍ਰੇਸ਼ਠ ਅÎਿਭਨੇਤਾ ਚੁਣਿਆ ਗਿਆ। ਉਥੇ ਹੀ ਓਲੀਵੀਆ ਕੋਲਮਨ ਨੂੰ ਸਰਵਸ੍ਰੇਸ਼ਠ ਅਭਿਨੇਤਰੀ ਦਾ ਐਵਾਰਡ ਮਿਲਿਆ।

Punjabi Bollywood Tadka

ਸ਼ੋਅ 'ਚ ਨਹੀਂ ਰਿਹਾ ਕੋਈ ਹੋਸਟ

91ਵਾਂ ਆਸਕਰ ਐਵਾਰਡ ਕਈ ਕਾਰਨਾਂ ਕਰਕੇ ਖਾਸ ਤੌਰ 'ਤੇ ਯਾਦ ਕੀਤਾ ਜਾਵੇਗਾ, ਜਿਵੇਂ ਇਸ ਵਾਰ ਸ਼ੋਅ ਦਾ ਕੋਈ ਹੋਸਟ ਨਹੀਂ ਸੀ। ਇਸ ਤੋਂ ਪਹਿਲਾਂ ਸਾਲ 1989 ਦੇ ਅਕੈਡਮੀ ਐਵਾਰਡ ਸ਼ੋਅ 'ਚ ਅਜਿਹਾ ਹੋ ਚੁੱਕਾ ਹੈ। ਹਾਲਾਂਕਿ ਇਸ ਸਾਲ ਸ਼ੋਅ ਦੇ ਹੋਸਟ ਦੀ ਜ਼ਿੰਮੇਵਾਰੀ ਐਕਟਰ ਕਾਮੇਡੀਅਨ ਕੇਵਿਨ ਹਾਰਟ ਨੂੰ ਸੌਂਪੀ ਗਈ ਸੀ ਪਰ ਕੁਝ ਦਿਨਾਂ ਪਹਿਲਾਂ ਉਸ ਦੇ ਪੁਰਾਣੇ ਕੁਝ ਟਵੀਟਸ ਵਾਇਰਲ ਹੋਏ ਸਨ। ਸਾਲ 2009-10 ਵਿਚ ਟਵਿਟਰ 'ਤੇ ਦਿੱਤੀਆਂ ਗਈਆਂ ਉਸ ਦੀਆਂ ਐਂਟੀ-ਗੇ ਸਟੇਟਮੈਂਟਸ ਦੀ ਵਜ੍ਹਾ ਨਾਲ ਉਸ ਨੂੰ ਇਹ ਸ਼ੋਅ ਛੱਡਣ ਲਈ ਕਹਿ ਦਿੱਤਾ ਗਿਆ।

Punjabi Bollywood Tadka

ਪ੍ਰਿਯੰਕਾ ਨੇ ਲੁੱਟ ਲਈ ਸਾਰੀ ਮਹਿਫਿਲ

ਪ੍ਰਿਯੰਕਾ ਇਸ ਤੋਂ ਪਹਿਲਾਂ ਸਾਲ 2016 'ਚ ਆਸਕਰ ਵਿਚ ਡੈਬਿਊ ਕਰ ਚੁੱਕੀ ਹੈ। ਇਸ ਵਾਰ ਪ੍ਰਿਯੰਕਾ ਨੇ ਆਪਣੇ ਪਤੀ ਨਿਕ ਜੋਨਸ ਨਾਲ ਸਾਰੀ ਮਹਿਫਿਲ ਲੁੱਟ ਲਈ। ਪ੍ਰਿਯੰਕਾ ਨੇ ਬਲੈਕ ਕਲਰ ਦਾ ਡੀਪ ਨੈੱਕ ਗਾਊਨ ਪਹਿਨਿਆ ਹੋਇਆ ਸੀ, ਜਿਸ ਵਿਚ ਬੇਹੱਦ ਖੂਬਸੂਰਤ ਦਿਸ ਰਹੀ ਸੀ। ਉਥੇ ਹੀ ਨਿਕ ਜੋਨਸ ਨੇਵੀ ਬਲਿਊ ਸੂਟ 'ਚ ਹੈਂਡਸਮ ਦਿਸ ਰਿਹਾ ਸੀ।

Punjabi Bollywood Tadka

ਸਰਵਸ੍ਰੇਸ਼ਠ ਡਾਇਰੈਕਟਰ : ਅਲਫਾਂਸੋ ਕਿਊਰਾਨ
ਅਭਿਨੇਤਾ : ਰਾਮੀ ਮਲੇਕ
ਅਭਿਨੇਤਰੀ : ਓਲੀਵੀਆ ਕੋਲਮਨ

Punjabi Bollywood Tadka
ਸਹਾਇਕ ਅਭਿਨੇਤਰੀ : ਰੇਜਿਨਾ ਕਿੰਗ
ਸਹਾਇਕ ਅਭਿਨੇਤਾ : ਮਾਹੇਰਸ਼ਲਾ ਅਲੀ
ਬੈਸਟ ਓਰਿਜਨਲ ਸਕੋਰ : ਬਲੈਕ ਪੈਂਥਰ

Punjabi Bollywood Tadka
ਬੈਸਟ ਵਿਜ਼ੁਅਲ ਇਫੈਕਟ : ਫਰਸਟ ਮੈਨ
ਬੈਸਟ ਐਡੀਟਿੰਗ : ਬੋਹੇਮੀਯਨ ਰੈਪਸਡੀ
Punjabi Bollywood Tadka


Tags: 91st Academy Awards Oscars 2019 Hollywood Film Stars Green Book Black Panther Bohemian Rhapsody Rami Malek Olivia Colman Spike Lee ਹਾਲੀਵੁੱਡ  ਸਮਾਚਾਰ

Edited By

Sunita

Sunita is News Editor at Jagbani.