ਲਾਸ ਏਂਜਲਸ(ਬਿਊਰੋ)— ਅਕਾਦਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਦੇ ਮੁਖੀ ਜਾਨ ਬੇਲੀ ਸੈਕਸ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। 'ਵੈਰਾਇਟੀ' ਦੇ ਮੁਤਾਬਕ ਅਕਾਦਮੀ ਨੂੰ ਬੇਲੀ ਦੇ ਖਿਲਾਫ ਸੈਕਸ ਦੀਆਂ ਤਿੰਨ ਸ਼ਿਕਾਇਤਾਂ ਮਿਲੀਆਂ ਅਤੇ ਇਸ ਸਬੰਧ ਵਿਚ ਤੁਰੰਤ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ। ਸਿਨੇਮੈਟੋਗ੍ਰਾਫਰ ਬੇਲੀ ਨੂੰ ਪਿਛਲੇ ਸਾਲ ਅਗਸਤ ਵਿਚ ਇਸ ਸੰਸਥਾਨ ਦਾ ਪ੍ਰਧਾਨ ਚੁਣਿਆ ਗਿਆ ਸੀ। ਰਿਪੋਰਟ ਦੀ ਪ੍ਰਤੀਕਿਰਿਆ ਵਿਚ ਅਕਾਦਮੀ ਨੇ ਇਕ ਬਿਆਨ ਜਾਰੀ ਕੀਤਾ ਹੈ। ਹਾਲਾਂਕਿ ਬਿਆਨ ਵਿਚ ਉਸ ਨੇ ਨਾ ਤਾਂ ਪ੍ਰਧਾਨ ਦਾ ਨਾਂ ਲਿਆ ਅਤੇ ਹੀ ਪ੍ਰਧਾਨ ਦੇ ਖਿਲਾਫ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ। ਅਕਾਦਮੀ ਨੇ ਆਪਣੇ ਬਿਆਨ ਵਿਚ ਕਿਹਾ, ਸਾਰੇ ਪੱਖਾਂ ਦੀ ਸੁਰੱਖਿਆ ਲਈ ਅਕਾਦਮੀ ਕਿਸੇ ਵੀ ਸ਼ਿਕਾਇਤ ਨੂੰ ਗੁਪਤ ਰੱਖਦੀ ਹੈ।