FacebookTwitterg+Mail

ਪ੍ਰਿਯੰਕਾ ਨੇ 'ਪਾਹੁਨਾ' ਨਾਲ ਟਿਫ 'ਚ ਖੱਟੀ ਵਾਹ-ਵਾਹ

paakhi a tyrewala pahuna the little visitors is a small film with a big heart
09 September, 2017 08:48:17 AM

ਟੋਰੰਟੋ— ਬਾਲੀਵੁੱਡ ਤੇ ਹਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਵਲੋਂ ਨਿਰਮਤ ਸਿੱਕਮੀ ਫਿਲਮ 'ਪਾਹੁਨਾ : ਦਿ ਲਿਟਲ ਵਿਜ਼ੀਟਰਸ' ਨੇ ਟੋਰੰਟੋ ਕੌਮਾਂਤਰੀ ਫਿਲਮ ਮਹਾਉਤਸਵ (ਟਿਫ) ਵਿਚ ਆਪਣੇ ਪ੍ਰੀਮੀਅਰ ਦੌਰਾਨ ਕਾਫੀ ਵਾਹ-ਵਾਹ ਖੱਟੀ। 'ਪਾਹੁਨਾ' ਤਿੰਨ ਨੇਪਾਲੀ ਬੱਚਿਆਂ ਦੀ ਕਹਾਣੀ ਹੈ, ਜੋ ਆਪਣੇ ਮਾਤਾ-ਪਿਤਾ ਤੋਂ ਵਿੱਛੜ ਜਾਂਦੇ ਹਨ ਅਤੇ ਨੇਪਾਲ ਦੇ ਮਾਓਵਾਦੀ ਅੰਦੋਲਨ ਤੋਂ ਬਚ ਕੇ ਸਿੱਕਮ ਭੱਜ ਆਉਂਦੇ ਹਨ।

 

A post shared by Priyanka Chopra (@priyankachopra) on


ਇਸ ਫਿਲਮ ਦਾ ਨਿਰਦੇਸ਼ਨ ਪਾਖੀ ਟਾਇਰਵਾਲਾ ਨੇ ਕੀਤਾ ਹੈ। ਪ੍ਰਿਯੰਕਾ ਨੇ ਫਿਲਮ ਦੇ ਪ੍ਰਦਰਸ਼ਨ ਦੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਇਸ ਫਿਲਮ ਅਤੇ ਨਿਰਦੇਸ਼ਕ 'ਤੇ ਮਾਣ ਹੈ। ਇਸ ਤੋਂ ਇਲਾਵਾ ਉਸ ਨੇ ਆਪਣੀ ਮਾਂ ਮਧੂ ਚੋਪੜਾ ਅਤੇ ਟਿਫ ਦੇ ਕਲਾਤਮਕ ਨਿਰਦੇਸ਼ਕ ਕੈਮਰਾਨ ਬੇਲੀ ਨੂੰ ਵੀ ਧੰਨਵਾਦ ਕਿਹਾ, ਜਿਨ੍ਹਾਂ ਨੇ ਉਸ ਨੂੰ 'ਛੋਟੀ ਫਿਲਮ ਅਤੇ ਵੱਡੇ ਸੰਦੇਸ਼ ਨੂੰ ਵਿਸ਼ਵ ਦੇ ਦਰਸਕਾਂ ਨਾਲ ਸਾਂਝਾ ਕਰਨ ਦਾ ਮੌਕਾ ਦਿੱਤਾ'।

Punjabi Bollywood Tadka


Tags: Bollywood and Hollywood CelebrityPriyanka ChopraPahunaThe Little VisitorsPaakhi A Tyrewalaਪ੍ਰਿਯੰਕਾ ਚੋਪੜਾਪਾਹੁਨਾ ਦਿ ਲਿਟਲ ਵਿਜ਼ੀਟਰਸ