FacebookTwitterg+Mail

'ਲਹੌਰੀਏ' ਫਿਲਮ ਦਾ ਖੂਬਸੂਰਤ ਗੀਤ 'ਪਾਣੀ ਰਾਵੀ ਦਾ' ਹੋਇਆ ਰਿਲੀਜ਼ (ਵੀਡੀਓ)

06 May, 2017 03:43:54 PM
ਜਲੰਧਰ— ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਸਟਾਰਰ ਫਿਲਮ 'ਲਹੌਰੀਏ' ਦਾ ਗੀਤ 'ਪਾਣੀ ਰਾਵੀ ਦਾ' ਰਿਲੀਜ਼ ਹੋ ਗਿਆ ਹੈ। ਗੀਤ 'ਚ ਸਰਗੁਣ ਮਹਿਤਾ ਤੇ ਅਮਰਿੰਦਰ ਗਿੱਲ ਦੀ ਪਹਿਲੀ ਮੁਲਾਕਾਤ ਦਿਖਾਈ ਜਾ ਰਹੀ ਹੈ। ਗੀਤ ਨੂੰ ਨੇਹਾ ਬਸੀਨ ਤੇ ਅਮਰਿੰਦਰ ਗਿੱਲ ਨੇ ਗਾਇਆ ਹੈ। ਗੀਤ ਦੇ ਬੋਲ ਹਰਮਨਜੀਤ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਜਤਿੰਦਰ ਸ਼ਾਹ ਨੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ 'ਲਹੌਰੀਏ' ਫਿਲਮ 12 ਮਈ ਨੂੰ ਦੁਨੀਆ ਭਰ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਅਮਰਿੰਦਰ ਗਿੱਲ ਤੇ ਸਰਗੁਣ ਮਹਿਤਾ ਤੋਂ ਇਲਾਵਾ ਯੁਵਰਾਜ ਹੰਸ, ਨਿਮਰਤ ਖਹਿਰਾ, ਗੁੱਗੂ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੋਬੀ ਧਾਲੀਵਾਲ ਤੇ ਰਾਜੀਵ ਠਾਕੁਰ ਵੀ ਅਭਿਨੈ ਕਰਦੇ ਨਜ਼ਰ ਆ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅੰਬਰਦੀਪ ਸਿੰਘ ਨੇ ਕੀਤਾ ਹੈ ਤੇ ਫਿਲਮ ਦੀ ਕਹਾਣੀ ਵੀ ਖੁਦ ਅੰਬਰਦੀਪ ਸਿੰਘ ਨੇ ਹੀ ਲਿਖੀ ਹੈ। ਫਿਲਮ ਦਾ ਨਿਰਮਾਣ ਅੰਬਰਦੀਪ ਸਿੰਘ ਤੇ ਕਾਰਜ ਗਿੱਲ ਵਲੋਂ ਕੀਤਾ ਗਿਆ ਹੈ।

Tags: Lahoriye Paani Ravi Da Amrinder Gill Sargun Mehta ਲਹੌਰੀਏ ਪਾਣੀ ਰਾਵੀ ਦਾ ਸਰਗੁਣ ਮਹਿਤਾ ਅਮਰਿੰਦਰ ਗਿੱਲ