FacebookTwitterg+Mail

ਅਨੁਸ਼ਕਾ ਸ਼ਰਮਾ ਦੀ ਵੈੱਬ ਸੀਰੀਜ਼ 'ਪਤਾਲ ਲੋਕ' ਕਟਹਿਰੇ 'ਚ, ਹਾਈ ਕੋਰਟ 'ਚ ਪਟੀਸ਼ਨ ਦਾਖਲ

paatal lok in trouble  anushka sharma get court notice over web series
16 June, 2020 03:43:28 PM

ਚੰਡੀਗੜ੍ਹ (ਹਾਂਡਾ) - ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੀ ਵੈੱਬ ਸੀਰੀਜ਼ 'ਪਤਾਲ ਲੋਕ' 'ਤੇ ਰੋਕ ਲਾਉਣ ਅਤੇ ਸੀਰੀਜ਼ ਨਾਲ ਜੁੜੇ ਲੋਕਾਂ 'ਤੇ ਅਪਰਾਧਕ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਨਵਾਂਗਰਾਓਂ (ਮੋਹਾਲੀ) ਦੇ ਇਕ ਵਿਅਕਤੀ ਨੇ ਪਟੀਸ਼ਨ ਦਾਖਲ ਕੀਤੀ ਹੈ। ਕੋਰਟ ਨੇ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਅਨੁਸ਼ਕਾ ਸ਼ਰਮਾ ਅਤੇ ਹੋਰ ਐਸੋਸੀਏਟਸ ਨੂੰ 2 ਜੁਲਾਈ ਤਕ ਦਾ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ।

ਦੱਸ ਦਈਏ ਕਿ ਪਟੀਸ਼ਨਰ ਪੱਖ ਦੇ ਵਕੀਲ ਗੁਰਦੀਪਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਵੈੱਬ ਸੀਰੀਜ਼ 'ਚ ਕਿਸੇ ਇਕ ਵਿਸ਼ੇਸ਼ ਭਾਈਚਾਰੇ ਦਾ ਜ਼ਿਕਰ ਕਰਦੇ ਹੋਏ ਉਸ ਦਾ ਗਲਤ ਅਕਸ ਵਿਖਾਇਆ ਗਿਆ ਹੈ। ਉਨ੍ਹਾਂ ਨੇ ਪਟੀਸ਼ਨ 'ਚ ਵੈੱਬ ਸੀਰੀਜ਼ ਦੇ ਕੰਟੈਂਟ 'ਤੇ ਵੀ ਸਵਾਲ ਚੁੱਕੇ ਹਨ। ਕੋਰਟ ਨੇ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਵੈੱਬ ਸੀਰੀਜ਼ ਨਾਲ ਜੁੜੇ ਲੋਕਾਂ ਨੂੰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ।


Tags: Paatal LokTroubleAnushka SharmaAmazon Prime VideosCourt NoticeWeb Series

About The Author

sunita

sunita is content editor at Punjab Kesari