ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਅਤੇ ਫਿਲਮਕਾਰ ਟਵਿੰਕਲ ਖੰਨਾ ਦਾ ਕਹਿਣਾ ਹੈ ਕਿ ਆਉਣ ਵਾਲੀ ਫਿਲਮ 'ਪੈਡਮੈਨ' ਲਈ ਅਕਸ਼ੈ ਕੁਮਾਰ ਪਹਿਲੀ ਪਸੰਦ ਨਹੀਂ ਸਨ। ਅਦਾਕਾਰ ਅਕਸ਼ੈ ਕੁਮਾਰ ਦੀ ਪਤਨੀ ਟਵਿੰਕਲ ਖੰਨਾ ਨਿਰਮਿਤ ਫਿਲਮ 'ਪੈਡਮੈਨ' ਵਿਚ ਅਕਸ਼ੈ ਕੁਮਾਰ, ਸੋਨਮ ਕਪੂਰ ਅਤੇ ਰਾਧਿਕਾ ਆਪਟੇ ਦੀ ਅਹਿਮ ਭੂਮਿਕਾ ਹੈ। ਜ਼ਿਕਰਯੋਗ ਹੈ ਕਿ 'ਪੈਡਮੈਨ' ਦਾ ਨਿਰਦੇਸ਼ਨ ਆਰ. ਬਾਲਕੀ ਨੇ ਕੀਤਾ ਹੈ। ਔਰਤਾਂ ਲਈ ਨੈਪਕਿਨਸ ਦੇ ਮਹੱਤਵ ਨੂੰ ਦਰਸਾਉਂਦੀ ਫਿਲਮ 'ਪੈਡਮੈਨ' ਅਗਲੇ ਸਾਲ ਗਣਤੰਤਰ ਦਿਵਸ 'ਤੇ ਰਿਲੀਜ਼ ਹੋਵੇਗੀ। ਟਵਿੰਕਲ ਖੰਨਾ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਅਕਸ਼ੈ ਕੁਮਾਰ ਹੀ ਇਸ ਭੂਮਿਕਾ ਲਈ ਪਹਿਲੀ ਪਸੰਦ ਸਨ ਤਾਂ ਟਵਿੰਕਲ ਨੇ ਇਨਕਾਰ ਕੀਤਾ।