ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਫਿਲਮ 'ਪੈਡਮੈਨ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ ਪਰ ਇਸ ਤੋਂ ਇਕ ਦਿਨ ਪਹਿਲਾਂ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਗਈ। ਇਸ ਸਪੈਸ਼ਲ ਸਕ੍ਰੀਨਿੰਗ 'ਤੇ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ।

ਇਸ ਸਕ੍ਰੀਨਿੰਗ ਮੌਕੇ ਅਕਸ਼ੇ ਕੁਮਾਰ ਆਪਣੀ ਪਤਨੀ ਟਵਿੰਕਲ ਖੰਨਾ ਨਾਲ ਦਿਖਾਈ ਦਿੱਤੇ। ਇਸ ਦੌਰਾਨ ਉਨ੍ਹਾਂ ਦੋਹਾਂ ਦੇ ਚਿਹਰੇ 'ਤੇ ਫਿਲਮ ਰਿਲੀਜ਼ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ, ਕਿਉਂਕਿ ਅਕਸ਼ੇ ਕਾਫੀ ਸਮੇਂ ਤੋਂ ਫਿਲਮ ਦੀ ਪ੍ਰਮੋਸ਼ਨ 'ਚ ਲੱਗੇ ਹੋਏ ਹਨ।

ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ, ਵਰੁਣ ਧਵਨ, ਮੌਨੀ ਰਾਏ, ਭੂਮੀ ਪੇਂਡਨੇਕਰ, ਆਦਿਤੀ ਰਾਓ ਹੈਦਰੀ, ਆਮਿਰ ਖਾਨ ਦੀ ਪਤਨੀ ਕਿਰਨ ਰਾਓ, ਨਿਰਦੇਸ਼ਕ ਸਾਜ਼ਿਦ ਖਾਨ ਵਰਗੇ ਸਟਾਰਜ਼ ਪਹੁੰਚੇ ਸਨ। ਇਸ ਤੋਂ ਇਲਾਵਾ ਅਭਿਨੇਤਰੀ ਸ਼ੀ੍ਰਦੇਵੀ ਆਪਣੀਆਂ ਦੋਹਾਂ ਬੇਟੀਆਂ ਜਾਹਨਵੀ ਕਪੂਰ ਤੇ ਖੁਸ਼ੀ ਕਪੂਰ ਨਾਲ ਦਿਖਾਈ ਦਿੱਤੀ।

ਦੱਸਣਯੋਗ ਹੈ ਕਿ 'ਪੈਡਮੈਨ' 'ਚ ਅਕਸ਼ੇ ਤੋਂ ਇਲਾਵਾ ਸੋਨਮ ਕਪੂਰ ਅਤੇ ਰਾਧਿਕਾ ਆਪਟੇ ਅਹਿਮ ਭੂਮਿਕਾ 'ਚ ਹਨ। ਇਸ ਤੋਂ ਪਹਿਲਾਂ 2 ਵਾਰ ਫਿਲਮ ਦੀ ਸਪੈਸ਼ਲ ਸਕ੍ਰੀਨਿੰਗ ਰੱਖੀ ਜਾ ਚੁੱਕੀ ਹੈ ਜਿਸ 'ਚ ਕਈ ਬਾਲੀਵੁੱਡ ਸਟਾਰਜ਼ ਨੇ ਸ਼ਿਰਕਤ ਕੀਤੀ ਸੀ।

ਖੁਸ਼ੀ ਕਪੂਰ

ਕਮਲ ਹਸਨ ਦੀ ਬੇਟੀ ਅਕਸ਼ਰਾ ਹਸਨ

ਆਦਿਤੀ ਰਾਓ ਹੈਦਰੀ

ਕਿਰਨ ਰਾਓ

ਸੋਨਾਲੀ ਬੇਂਦਰੇ

ਅਰਜੁਨ ਕਪੂਰ

ਸਾਜ਼ਿਦ ਖਾਨ
