FacebookTwitterg+Mail

'ਪਦਮ ਵਿਭੂਸ਼ਨ' ਦੀ ਮੰਗ 'ਤੇ ਸੋਨੂੰ ਸੂਦ ਨੇ ਆਖੀ ਵੱਡੀ ਗੱਲ, ਹੁਣ ਛਿੜੀ ਹਰ ਪਾਸੇ ਚਰਚਾ

padam vibhushan demands for sonu sood because of help needy people
27 May, 2020 08:57:14 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਕੇ ਹਰ ਪਾਸੇ ਵਾਹ-ਵਾਹ ਬਟੋਰ ਰਹੇ ਹਨ। ਸੋਸ਼ਲ ਮੀਡੀਆ 'ਤੇ ਵੀ ਸੋਨੂੰ ਸੂਦ ਦੀਆਂ ਤਾਰੀਫਾਂ ਕੀਤੀਆਂ ਜਾ ਰਹੀਆਂ ਹਨ। ਅਜਿਹੇ 'ਚ ਸੋਨੂੰ ਸੂਦ ਦੇ ਇਕ ਫੈਨ ਨੇ ਉਨ੍ਹਾਂ ਦੇ ਇਸਾਨੀਅਤ ਦੇ ਕੰਮ ਲਈ ਸਰਕਾਰ ਤੋਂ ਸੋਨੂੰ ਸੂਦ ਨੂੰ ਪਦਮ ਵਿਭੂਸ਼ਨ ਦੇਣ ਦੀ ਮੰਗ ਰੱਖੀ ਹੈ। ਇਸ ਤੋਂ ਬਾਅਦ ਸੋਨੂੰ ਸੂਦ ਨੂੰ ਪਦਮ ਵਿਭੂਸ਼ਨ ਦੇਣ ਦੀ ਖੂਬ ਚਰਚਾ ਹੋ ਰਹੀ ਹੈ।

ਦੱਸ ਦਈਏ ਕਿ ਸੋਨੂੰ ਸੂਦ ਨੇ ਇਸ 'ਤੇ ਜੋ ਪ੍ਰਤੀਕਿਰਿਆ ਦਿੱਤੀ ਉਸ ਨੇ ਇਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ। ਦਰਅਸਲ ਸੋਨੂੰ ਸੂਦ ਦੇ ਕੰਮ ਤੋਂ ਖੁਸ਼ ਹੋ ਕੇ ਇਕ ਫੈਨ ਨੇ ਪੀ. ਐੱਮ. ਮੋਦੀ ਨੂੰ ਟੈਗ ਕਰਕੇ ਟਵੀਟ ਕੀਤਾ ਕਿ “ਕੋਰੋਨਾ ਮਹਾਮਾਰੀ ਦੌਰਾਨ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰ ਰਹੇ ਸੋਨੂੰ ਸੂਦ ਨੂੰ ਸਰਕਾਰ ਪਦਮ ਵਿਭੂਸ਼ਨ ਦੇਵੇ।'' ਇਸ ਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਲਿਖਿਆ ਕਿ “ਮੇਰੇ ਵੱਲੋਂ ਘਰ ਪਹੁੰਚਾਉਣ ਵਾਲੇ ਪ੍ਰਵਾਸੀਆਂ ਤੋਂ ਮਿਲਣ ਵਾਲੀ ਹਰ ਕਾਲ ਮੇਰੇ ਲਈ ਸਨਮਾਨ ਹੈ। ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਹਜ਼ਾਰਾਂ ਅਜਿਹੇ ਸਨਮਾਨ ਮਿਲ ਰਹੇ ਹਨ।'' ਸੋਨੂੰ ਸੂਦ ਦਾ ਇਹ ਰੀਐਕਸ਼ਨ ਵੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
 

ਇਹ ਵੀ ਪੜੋ: ਤਾਲਾਬੰਦੀ ਦੌਰਾਨ ਮੁੰਬਈ 'ਚ ਸ਼ੁਰੂ ਹੋਈ ਸ਼ੂਟਿੰਗ, ਅਕਸ਼ੈ ਕੁਮਾਰ ਨੇ ਖੋਲ੍ਹਿਆ ਸਭ ਤੋਂ ਪਹਿਲਾ ਖਾਤਾ 

ਸੋਨੂੰ ਸੂਦ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਬਾਲੀਵੁੱਡ ਅਦਾਕਾਰ ਹੈ। ਜੋ ਇਨੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਘਰ ਤਕ ਪਹੁੰਚਾਉਣ 'ਚ ਮਦਦ ਕਰ ਰਹੇ ਹਨ। ਇਸ ਕਾਰਨ ਲੋਕ ਉਨ੍ਹਾਂ ਦੀ ਖੂਬ ਸ਼ਲਾਘਾ ਕਰ ਰਹੇ ਹਨ।

 


Tags: Sonu SoodMessiah For Migrant Workerspandemic crisisPadam Vibhushan AwardTwitter Ads

About The Author

sunita

sunita is content editor at Punjab Kesari