FacebookTwitterg+Mail

ਪੂਰਨ ਚੰਦ ਵਡਾਲੀ ਦੇ ਬਰਥਡੇ ਨੂੰ ਲਖਵਿੰਦਰ ਵਡਾਲੀ ਨੇ ਮਨਾਇਆ ਇੰਝ

padamshree ustad puran chand wadali ji birthday celebrations
05 June, 2019 03:32:58 PM

ਜਲੰਧਰ (ਬਿਊਰੋ) : ਬੀਤੇ ਦਿਨੀਂ ਸੂਫੀ ਗਾਇਕ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦਾ ਜਨਮਦਿਨ ਸੀ, ਜਿਸ ਨੂੰ ਲਖਵਿੰਦਰ ਵਡਾਲੀ ਨੇ ਬੇਹੱਦ ਖਾਸ ਅੰਦਾਜ਼ 'ਚ ਸੈਲੀਬ੍ਰੇਟ ਕੀਤਾ। ਲਖਵਿੰਦਰ ਵਡਾਲੀ ਨੇ ਆਪਣੇ ਇੰਸਟਾਗ੍ਰਾਮ 'ਤੇ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦਿਆ ਕੈਪਸ਼ਨ 'ਚ ਲਿਖਿਆ ਹੈ, 'Happy Birthday To Bhapa Ji (Padamshree Ustad Puran Chand Wadali Ji), Birthday celebrations at Wadali Music Studio with my Musical Team !!! #LakhwinderWadali'


ਦੱਸ ਦਈਏ ਕਿ ਲਖਵਿੰਦਰ ਵਡਾਲੀ ਨੇ ਪਦਮ ਸ਼੍ਰੀ ਉਸਤਾਦ ਪੂਰਨ ਚੰਦ ਵਡਾਲੀ ਦੇ ਜਨਮਦਿਨ ਨੂੰ ਵਡਾਲੀ ਮਿਊਜ਼ਿਕ ਸਟੂਡੀਓ 'ਚ ਆਪਣੀ ਪੂਰੀ ਟੀਮ ਨਾਲ ਸੈਲੀਬ੍ਰੇਟ ਕੀਤਾ। ਵਡਾਲੀ ਘਰਾਣੇ ਦਾ ਬਹੁਤ ਵੱਡਾ ਯੋਗਦਾਨ ਹੈ ਪੰਜਾਬੀ ਮਿਊਜ਼ਿਕ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲਾਉਣ ਲਈ। ਆਪਣੇ ਵੱਡ-ਵੱਡੇਰਿਆਂ ਵਾਂਗ ਲਖਵਿੰਦਰ ਵਡਾਲੀ ਦੇ ਵੀ ਰਗ-ਰਗ 'ਚ ਸੰਗੀਤ ਦੌੜਦਾ ਹੈ। ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।


Tags: Padamshree Ustad Puran Chand Wadali JiBirthday CelebrationsWadali Music Studio Musical TeamLakhwinder Wadali

About The Author

sunita

sunita is content editor at Punjab Kesari