FacebookTwitterg+Mail

ਪਦਮਾ ਲਕਸ਼ਮੀ ਦੀ ਸਾਬਕਾ ਪਤੀ ਨਾਲ ਵਧ ਰਹੀਆਂ ਹਨ ਨਜ਼ਦੀਕੀਆਂ

padma lakshmi
23 January, 2017 11:50:27 AM
ਨਿਊਯਾਰਕ— ਭਾਰਤੀ ਮੂਲ ਦੀ ਟੀ. ਵੀ. ਸਟਾਰ ਪਦਮਾ ਲਕਸ਼ਮੀ ਦੀਆਂ ਇਕ ਵਾਰ ਫਿਰ ਆਪਣੇ ਸਾਬਕਾ ਪਤੀ ਐਡਮ ਡੇਲ ਨਾਲ ਰੋਮਾਂਸ ਕਰਨ ਦੀਆਂ ਖਬਰਾਂ ਹਨ। ਨਿਊਯਾਰਕ ਪੋਸਟ ਦੀ ਖਬਰ ਮੁਤਾਬਿਕ ਅਮਰੀਕੀ ਟੀ. ਵੀ. ਸ਼ੋਅ 'ਟੌਪ ਸ਼ੈੱਫ' ਦੀ ਸਟਾਰ ਲਕਸ਼ਮੀ (46) ਅਤੇ 47 ਸਾਲਾ ਪੂੰਜੀਪਤੀ ਐਡਮ ਡੇਲ ਦੀ ਛੇ ਸਾਲ ਦੀ ਇਕ ਬੇਟੀ ਕ੍ਰਿਸ਼ਨਾ ਹੈ। ਬੇਟੀ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਦੋਵੇਂ ਸਾਲ 2009 'ਚ ਵੱਖ ਹੋ ਗਏ ਸਨ ਪਰ ਇਕ ਪਰਿਵਾਰ ਦੇ ਤੌਰ 'ਤੇ ਇਕੱਠੇ ਸਮਾਂ ਬਿਤਾਉਣ ਤੋਂ ਬਾਅਦ ਹੁਣੇ ਜਿਹੇ ਉਨ੍ਹਾਂ ਵਿਚਕਾਰ ਮੇਲ-ਮਿਲਾਪ ਵਧ ਗਿਆ ਹੈ। ਇਕ ਸੂਤਰ ਨੇ ਕਿਹਾ, ''ਉਹ (ਲਕਸ਼ਮੀ) ਹੌਲੀ-ਹੌਲੀ ਅੱਗੇ ਵਧ ਰਹੀ ਹੈ, ਦੇਖ ਰਹੀ ਹੈ ਕਿ ਅੱਗੇ ਕੀ ਹੁੰਦਾ ਹੈ। ਉਹ ਦੋਵੇਂ ਬੇਟੀ ਨੂੰ ਬਹੁਤ ਪਿਆਰ ਕਰਦੇ ਹਨ। ਉਹ ਪਿਛਲੀਆਂ ਗੱਲਾਂ ਨੂੰ ਭੁੱਲ ਰਹੇ ਹਨ।

Tags: ਪਦਮਾ ਲਕਸ਼ਮੀਐਡਮ ਡੇਲਟੌਪ ਸ਼ੈੱਫPadma Lakshmi Adam Dale top chef