FacebookTwitterg+Mail

Birthday Special : ਆਪਣੇ ਤੋਂ 23 ਸਾਲ ਵੱਡੇ ਲੇਖਕ ਨਾਲ ਪਦਮਾਲਕਸ਼ਮੀ ਨੇ ਕਰਵਾਇਆ ਸੀ ਵਿਆਹ (ਦੇਖੋ ਤਸਵੀਰਾਂ)

    1/18
01 September, 2015 05:55:07 PM
ਭਾਰਤੀ ਮੂਲ ਦੀ ਅਮਰੀਕੀ ਲੇਖਿਕਾ, ਅਭਿਨੇਤਰੀ ਮਾਡਲ ਤੇ ਟੀ. ਵੀ. ਹੋਸਟ ਪਦਮਾਲਕਸ਼ਮੀ ਦਾ ਅੱਜ ਜਨਮਦਿਨ ਹੈ। 1 ਸਤੰਬਰ 1970 ਨੂੰ ਜਨਮੀ ਪਦਮਾਲਕਸ਼ਮੀ ਨੇ 2006 'ਚ ਅਮਰੀਕਾ ਦੇ ਰਿਐਲਿਟੀ ਸ਼ੋਅ ਟੌਪ ਸ਼ੈੱਫ ਦੇ ਦੋ ਸੀਜ਼ਨ ਹੋਸਟ ਕੀਤੇ ਸਨ। ਇਸ ਸ਼ੋਅ ਕਾਰਨ 'ਆਊਟਸਟੈਂਡਿੰਗ ਹੋਸਟ ਪ੍ਰਾਈਮ ਟਾਈਮ ਐਮੀ ਐਰਾਰਡ' ਲਈ ਉਸ ਨੂੰ ਨਾਮਜ਼ਦ ਵੀ ਕੀਤਾ ਗਿਆ ਸੀ। ਲਕਸ਼ਮੀ ਸਭ ਤੋਂ ਵੱਧ ਚਰਚਾ 'ਚ ਉਸ ਸਮੇਂ ਆਈ, ਜਦੋਂ ਉਸ ਨੇ ਆਪਣੇ ਤੋਂ 23 ਸਾਲ ਵੱਡੇ ਰਾਈਟਰ ਸਲਮਾਨ ਰੁਸ਼ਦੀ ਨਾਲ ਵਿਆਹ ਕਰਵਾਇਆ ਸੀ।
ਉਹ ਰੁਸ਼ਦੀ ਦੇ ਨਾਵਲ 'ਫਰੀ' ਦਾ ਮੁੱਖ ਕਿਰਦਾਰ ਵੀ ਰਹੀ ਹੈ। ਹਾਲਾਂਕਿ ਕੁਝ ਸਾਲ ਬਾਅਦ ਉਸ ਦਾ ਤਲਾਕ ਵੀ ਹੋ ਗਿਆ ਸੀ। ਲਕਸ਼ਮੀ ਨੇ ਅਭਿਨੈ ਦਾ ਜਾਦੂ ਪਹਿਲੀ ਵਾਰ ਇਕ ਇਟੈਲੀਅਨ ਮਰਡਰ ਮਿਸਟਰੀ 'ਚ ਦਿਖਾਇਆ ਸੀ। ਇਸ ਤੋਂ ਇਲਾਵਾ ਉਸ ਨੇ ਕਈ ਫਿਲਮਾਂ ਤੇ ਟੀ. ਵੀ. ਸ਼ੋਅ 'ਚ ਅਭਿਨੈ ਕੀਤਾ। ਉਸ ਨੇ ਆਪਣੇ ਨਾਂ ਨਾਲ ਜਿਊਲਰੀ ਵੀ ਲਾਂਚ ਕੀਤੀ ਸੀ।

'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tags: ਜਨਮਦਿਨ ਪਦਮਾਲਕਸ਼ਮੀ Birthday Padma Lakshmi