FacebookTwitterg+Mail

ਭਾਰਤ ਦੀ ਇਹ 46 ਸਾਲਾਂ ਸੁਪਰਮਾਡਲ ਹਾਲੀਵੁੱਡ 'ਚ ਵੀ ਦਿਖਾ ਚੁੱਕੀ ਹੈ ਆਪਣੇ ਹੁਸਨ ਦੇ ਜਲਵੇ

    1/15
06 October, 2016 11:34:29 AM
ਮੁੰਬਈ— ਹਾਲ ਹੀ 'ਚ ਪਦਮਾ ਲਕਸ਼ਮੀ ਨੇ ਇੰਸਟਾਗਰਾਮ 'ਤੇ ਆਪਣੀਆਂ ਸੈਕਸੀ ਅਤੇ ਹੌਟ ਤਸਵੀਰਾਂ ਸਾਂਝੀਆਂ ਕੀਤੀਆਂ ਹੈ, ਜਿਸ 'ਚ ਅਸੀਂ ਉਨ੍ਹਾਂ ਇਸ ਗੱਲ ਨੂੰ ਨਜ਼ਰਅੰਦਾਜ਼ ਨਹੀ ਕਰ ਸਕੇ ਕਿ ਉਹ 46 ਸਾਲ ਦੀ ਉਮਰ 'ਚ ਵੀ ਕਿੰਨੀ ਖੂਬਸੂਰਤ ਅਤੇ ਫਿੱਟ ਹੈ।
ਜਾਣਕਾਰੀ ਮੁਤਾਬਕ ਪਹਿਲੀ ਭਾਰਤੀ ਸੁਪਰਮਾਡਲ, ਜਿਨ੍ਹਾਂ ਨੇ ਮਿਲਾਨ, ਇਟਲੀ, ਪੈਰਿਸ ਅਤੇ ਨਿਊਯਾਰਕ ਵਰਗੀਆਂ ਜਗ੍ਹਾ 'ਤੇ ਰੈਂਪ ਵਾਕ ਕੀਤਾ ਅਤੇ ਇਸ ਦੇ ਨਾਲ ਪਦਮਾ ਲਕਸ਼ਮੀ ਨੇ ਬਾਕੀ ਇੰਡਅਨ ਮਾਡਲਜ਼ ਲਈ ਵੀ ਰਸਤਾ ਕਾਇਮ ਕੀਤਾ ਹੈ। ਚੇਨਈ ਦੇ ਤਮਿਲ-ਬ੍ਰਾਹਮਣ ਪਰਿਵਾਰ 'ਚ ਪੈਦਾ ਹੋਈ ਪਦਮਾ ਲਕਸ਼ਮੀ ਨੇ ਆਪਣੀ ਸ਼ੁਰੂਆਤੀ ਜ਼ਿੰਦਗੀ ਨਿਊਯਾਰਕ 'ਚ ਬਿਤਾਈ, ਜਿੱਥੇ ਉਨ੍ਹਾਂ ਨੂੰ ਨਸਲਭੇਦ ਦਾ ਸਾਹਮਣਾ ਕਰਨਾ ਪਿਆ ਸੀ। ਬਚਪਨ 'ਚ ਆਪਣੇ ਆਪ ਤੋਂ ਨਫਰਤ ਕਰਨ ਵਾਲੀ ਪਦਮਾ 'ਤੇ ਮੈਡ੍ਰਿਡ 'ਚ ਇਕ ਏਜੰਸੀ ਮੈਨੇਜਰ ਦੀ ਨਜ਼ਰ ਪਈ, ਜਿਸ ਨਾਲ ਉਹ ਛੇਤੀ ਹੀ ਯੂਰੋਪੀਅਨ ਫੈਸ਼ਨ ਸਰਕਲਸ 'ਚ ਮਸ਼ਹੂਰ ਹੋ ਗਈ।
ਜ਼ਿਕਰਯੋਗ ਹੈ ਕਿ ਬਾਅਦ 'ਚ ਪਦਮਾ ਲਕਸ਼ਮੀ ਨੇ ਕੁਝ ਫਿਲਮਾਂ ਵੀ ਕੀਤੀਆਂ ਅਤੇ ਹਾਲੀਵੁੱਡ ਅਤੇ ਯੂਰੋਪੀਅਨ ਫਿਲਮ ਇੰਡਸਟਰੀ 'ਚ ਚੰਗਾ ਨਾਂ ਕਮਾਇਆ। ਉਨ੍ਹਾਂ ਨੂੰ ਕੈਮਰੇ ਸਾਹਮਣੇ ਬੇਬਾਕੀ ਅਤੇ ਸਟਾਈਲ ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਨੇ 2004 'ਚ ਮਸ਼ਹੂਰ ਲੇਖਕ ਸਲਮਾਨ ਰਸ਼ਦੀ ਨਾਲ ਵਿਆਹ ਕੀਤਾ ਪਰ 2007 'ਚ ਤਲਾਕ ਹੋ ਗਿਆ, ਜਿਸ ਤੋਂ ਬਾਅਦ 2010 'ਚ ਉਨ੍ਹਾਂ ਨੇ ਆਦਮ ਡੈੱਲ ਤੋਂ ਇਕ ਬੇਟੀ ਦਾ ਜਨਮ ਹੋਇਆ, ਜਿਸ ਦਾ ਨਾਂ ਇਨ੍ਹਾਂ ਨੇ ਕ੍ਰਿਸ਼ਣਾ ਰੱਖਿਆ।

Tags: ਪਦਮਾ ਲਕਸ਼ਮੀਇੰਸਟਾਗਰਾਮਤਸਵੀਰਾਂpadma lakshmiinstagrampics